ਇਹ ਬਿਲਾਵਲ ਠਾਟ ਦਾ ਸੰਪੂਰਣ ਰਾਗ ਹੈ. ਬਿਹਾਗ ਵਿੱਚ ਕੋਮਲ ਨਿਸਾਦ ਲਾਉਣ ਤੋਂ ਬਿਹਾਗੜਾ ਹੋ ਜਾਂਦਾ ਹੈ. ਇਸ ਵਿੱਚ ਤੀਵ੍ਰ ਮੱਧਮ ਭੀ ਬਹੁਤ ਦੁਰਬਲ ਹੋਕੇ ਲਗ ਜਾਂਦਾ ਹੈ. ਵਾਦੀ ਸੁਰ ਗਾਂਧਾਰ ਅਤੇ ਸੰਵਾਦੀ ਕੋਮਲ ਨਿਸਾਦ ਹੈ. ਅੰਤਰੇ ਵਿੱਚ ਸ਼ੁੱਧ ਨਿਸਾਦ ਭੀ ਲਗਦਾ ਹੈ. ਗਾਉਣੁ ਦਾ ਵੇਲਾ ਅੱਧੀ ਰਾਤ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਇਸ ਰਾਗ ਦਾ ਨੰਬਰ ਸੱਤਵਾਂ ਹੈ.
ਕ੍ਰਿ- ਵਾਣਿਜ੍ਯ ਕਰਨਾ. "ਜਾ ਕਉ ਆਏ ਸੋਈ ਬਿਹਾਝਉ ਹਰਿ ਗੁਰ ਤੇ." (ਸੋਹਿਲਾ)
ਡਿੰਗ. ਆਉਣਾ ਜਾਣਾ. ਆਵਾਗਮਨ। ੨. ਦੇਖੋ, ਬਿਹਾਨ.
ਵੀਤੀ. ਗੁਜ਼ਰੀ. ਵਿ- ਹਾ. "ਭਰਣ ਪੋਖਣ ਸੰਗਿ ਅਉਧ ਬਿਹਾਣੀ." (ਸੂਹੀ ਮਃ ੫)
nan
ਵੀਤਿਆ. ਗੁਜ਼ਰਿਆ. ਵਿਹਾਇਆ. "ਕਾਲ ਪਾਇ ਬਿਹਾਨ." (ਪਾਰਸਾਵ) "ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ." (ਰਾਮ ਮਃ ੫) ੨. ਵਿਹ (ਆਕਾਸ਼) ਆਨ (ਅਰੁਣ). ਉਹ ਸਮਾਂ ਜਦ ਆਕਾਸ਼ ਵਿੱਚ ਲਾਲੀ ਹੋਵੇ. ਅਰੁਣੋਦਯ. ਭੋਰ. ਤੜਕਾ. "ਆਸਨ ਬੈਸੇ ਭਈ ਬਿਹਾਨਾ." (ਨਾਪ੍ਰ)
ਪਟਨੇ ਦਾ ਇਲਾਕਾ. ਮਗਧ ਦੇਸ਼. ਇਸ ਦਾ ਇਹ ਨਾਮ ਬੁੱਧਮਤ ਦੇ ਬਹੁਤੇ 'ਵਿਹਾਰ' (ਆਸ਼੍ਰਮ) ਹੋਣ ਕਰਕੇ ਹੋਇਆ ਹੈ. ਹੁਣ ਇਸ ਇਲਾਕੇ ਵਿੱਚ ਉਡੀਸਾ ਅਤੇ ਛੋਟਾ ਨਾਗਪੁਰ ਭੀ ਸ਼ਾਮਿਲ ਹੈ. ਬਿਹਾਰ ਦਾ ਰਕਬਾ ੮੩, ੦੦੦ ਵਰਗ ਮੀਲ ਅਤੇ ਆਬਾਦੀ ੩੫, ੦੦੦, ੦੦੦ ਹੈ. ਪ੍ਰਧਾਨ ਸ਼ਹਿਰ ਪਟਨਾ ਹੈ। ੨. ਰੀਵਾ ਰਿਆਸਤ ਵਿੱਚ ਵਹਿਣ ਵਾਲਾ ਇੱਕ ਦਰਿਆ। ੩. ਸੰ. ਵ੍ਯਵਹਾਰ. ਦੇਖੋ, ਬਿਉਹਾਰ। ੪. ਦੇਖੋ, ਵਿਹਾਰ.