Meanings of Punjabi words starting from ਅ

ਸੰ. ਵਿ- ਜੋ ਸ਼ਲੀਲ (ਸ਼ੋਭਾ ਵਾਲਾ) ਨਹੀਂ. ਨਿੰਦਿਤ। ੨. ਸੰਗ੍ਯਾ- ਲੱਜਾ ਪੈਦਾ ਕਰਨ ਵਾਲਾ ਵਾਕ੍ਯ। ੩. ਗਁਵਾਰੀ ਬੋਲੀ.


ਸੰ. ਆਸਵ. ਮਦਿਰਾ. ਸ਼ਰਾਬ. "ਪਿੰਪਤ ਅਸਵੰ ਭਟੰ." (ਦੱਤਾਵ) ਦੇਖੋ, ਆਸਵ.; ਸੰ. अश्व. ਅਸ਼੍ਵ. ਸੰਗ੍ਯਾ- ਘੋੜਾ. ਤੁਰੰਗ. ਅਸਪ। ੨. ਵਿ- ਵ੍ਯਾਪਕ। ੩. ਸੰ. अस्व. ਜਿਸ ਪਾਸ ਸ੍ਵ (ਧਨ) ਨਹੀਂ. ਕੰਗਾਲ. "ਕਨਕ ਅਸ੍ਵ ਹੈਵਰ ਭੂਮਿਦਾਨ." (ਸੁਖਮਨੀ) ਅਨਾਥ ਨੂ ਕਨਕ (ਸੋਨਾ) ਸੁੰਦਰ ਘੋੜੇ ਅਤੇ ਪ੍ਰਿਥਿਵੀ ਦਾ ਦਾਨ ਕਰਨਾ.


ਸੰਗ੍ਯਾ- ਉੱਚੈਃ ਸ਼੍ਰਵਾ ਘੋੜੇ ਦਾ ਸ੍ਵਾਮੀ ਸੂਰਜ. (ਸਨਾਮਾ)


ਸੰਗ੍ਯਾ- ਘੋੜਿਆਂ ਦਾ ਘਰ. ਤਬੇਲਾ. ਅਸਤਬਲ.


ਸੰਗ੍ਯਾ- ਉਹ ਫੌਜ, ਜਿਸ ਦੇ ਘੋੜਿਆਂ ਨੂੰ ਕਵਚ ਪਹਿਨਾਏ ਹੋਣ. (ਸਨਾਮਾ)


ਦੇਖੋ, ਬਿਸ਼ੇਖ। ੨. ਘੋੜੇ ਦੀ ਚਾਲ.