Meanings of Punjabi words starting from ਕ

ਕਕੁਦਮਿਨ੍‌ ਦਾ ਸੰਖੇਪ. ਨਰ ਬੈਲ. ਢੱਟਾ. ਦੇਖੋ, ਕਕੁਦ ਅਤੇ ਕਕੁਦਮਿਨ੍‌। ੨. ਕਿਤਨੇ ਕਕਨ ਦਾ ਅਰਥ ਜਲਬਟੇਰਾ ਪੰਛੀ ਸਮਝਦੇ ਹਨ. "ਤੋਕਕ ਕਕਨ ਕੋਕ." (ਨਾਪ੍ਰ) ਪਪੀਹਾ ਜਲਬਟੇਰਾ ਅਤੇ ਚਕਵਾ.


ਸੰ. ਕਰ੍‍ਕਰ. ਸੰਗ੍ਯਾ- ਕੰਕਰ. "ਕਕਰੁ ਚੁਗਨਿ." (ਸ. ਫਰੀਦ) ੨. ਦੇਖੋ, ਪਾਲਾ ਕਕਰ.


ਦੇਖੋ, ਕਕਰ। ੨. ਕੰਕਰ ਜੇਹੀ ਬਰਫ਼ ਦਾ। ੩. ਬਰਫ਼ ਦਾ ਕੰਕਰ. ਗੜਾ. ਓਲਾ। ੪. ਇੱਕ ਖਤ੍ਰੀ ਗੋਤ. ਕੱਕੜ ਭੀ ਇਸ ਦਾ ਉੱਚਾਰਣ ਹੈ.


ਦੇਖੋ, ਕਕੜੀ। ੨. ਅੱਕ ਦੀ ਕੁਕੜੀ. "ਰਾਜਾ ਰਾਮ ਕਕਰੀ ਆਬਰੇ ਪਕਾਏ." (ਆਸਾ ਕਬਰੀ) ਦੇਖੋ, ਫੀਲੁ.


ਦੇਖੋ, ਕਕਰ ੧.