nan
ਸੰਗ੍ਯਾ- ਗੰਢ (ਗ੍ਰੰਥਿ) ਦੇਕੇ ਬੰਨ੍ਹੀ ਹੋਈ ਪੰਡ. ਪੋਟ.
ਸੰ. पलाण्डु ਪਲਾਂਡੁ. ਸੰਗ੍ਯਾ- ਗੰਢਾ. Allium Sepa. (Onion) ਪਿਆਜ਼. ਖ਼ਾ. ਰੁੱਪਾ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਲਾਲ ਗਠੇ ਨਾਲੋਂ ਚਿੱਟਾ ਗਠਾ ਘੱਟ ਗਰਮ ਹੈ. ਇਹ ਵੀਰਜ ਵਧਾਉਣ ਵਾਲਾ ਥੋੜਾ ਕਫਕਾਰਕ, ਵਾਤ ਨਾਸ਼ਕ ਅਤੇ ਬਲਦਾਇਕ ਹੈ. ਆਂਦ ਦੀ ਮੈਲ ਵਿੱਚ ਪਏ ਕੀੜਿਆਂ ਨੂੰ ਮਾਰਦਾ ਹੈ. ਵਬਾਈ ਹਵਾ ਨੂੰ ਸ਼ੁੱਧ ਕਰਦਾ ਹੈ. ਇਸ ਦੇ ਸੁੰਘਣ ਤੋਂ ਕਯ ਬੰਦ ਹੋ ਜਾਂਦੀ ਹੈ. ਹੈਜ਼ੇ ਵਿੱਚ ਗਠੇ ਦਾ ਵਰਤਣਾ ਗੁਣਕਾਰੀ ਹੈ.
ਸੰਗ੍ਯਾ- ਲੱਕੜ ਆਦਿਕ ਦਾ ਬੰਨ੍ਹਿਆ ਹੋਇਆ ਪੁਲੰਦਾ। ੨. ਕਾਰਤੂਸਾਂ ਦਾ ਮੁੱਠਾ। ੨. ਜ਼ਮੀਨ ਦੀ ਮਿਣਤੀ ਵਿੱਚ ਗੱਠਾ ਬਿਸਵਾਸੀ ਦੇ ਬਰਾਬਰ ਹੈ. ਦੇਖੋ, ਕਰਮ ਅਤੇ ਮਿਣਤੀ ਸ਼ਬਦ। ੪. ਦੇਖੋ, ਗਠਾ.
nan
ਵਿ- ਗੱਠ ਲਗਵਾਉਣਾ. ਸਿਲਾਉਣਾ. ਜੋੜ ਲਵਾਉਣਾ. "ਲੋਗੁ ਗਠਾਵੈ ਪਨਹੀ." (ਸੋਰ ਰਵਿਦਾਸ)
nan
nan