Meanings of Punjabi words starting from ਚ

ਵਿ- ਚਕ੍ਸ਼- ਅੰਗੀ. "ਚੰਚਲਾ ਚਖੰਗੀ." (ਅਕਾਲ) ਬਿਜਲੀ ਜੇਹੇ ਨੇਤ੍ਰਅੰਗ ਵਾਲੀ. ਜਿਸ ਦੀ ਅੱਖਾਂ ਬਿਜਲੀ ਸਮਾਨ ਲਿਸਕਦੀਆਂ ਹਨ.


ਚੰਗੇਜ਼ਖਾਂ ਤਾਤਾਰੀ ਮੁਗ਼ਲ ਦਾ ਬੇਟਾ ਚਗ਼ਤਾਈਖ਼ਾਂ, ਸਨ ੧੨੨੭ ਵਿੱਚ ਬਲਖ਼, ਬਦਖ਼ਸ਼ਾਂ ਆਦਿਕ ਦਾ ਰਾਜਾ ਸੀ. ਇਸ ਦਾ ਵੰਸ਼ ਵਿੱਚ ਹੋਣ ਵਾਲੇ ਮਹ਼ਮੂਦਖ਼ਾਂ ਮੁਗਲ ਦੀ ਭੈਣ ਬਾਬਰ ਦੀ ਮਾਂ ਸੀ. ਨਾਨਕੇ ਗੋਤ੍ਰ ਕਰਕੇ ਬਾਬਰਵੰਸ਼ੀ ਚਗਤਾਈ ਅਥਵਾ ਚਗੱਤਾ ਕਹੇ ਜਾਂਦੇ ਸਨ। ੨. ਦੇਖੋ, ਚੌਗੱਤਾ.


ਸੰਗ੍ਯਾ- ਕਿਸੇ ਵਸਤੁ ਨੂੰ ਮੂੰਹ ਵਿੱਚ ਪਾਕੇ ਅੰਦਰ ਲੰਘਣ ਤੋਂ ਬਿਨਾ ਮੂੰਹ ਵਿੱਚ ਫੇਰਣ ਦਾ ਭਾਵ। ੨. ਭਾਵ- ਜੂਠੀ ਅਤੇ ਅਪਵਿਤ੍ਰ ਵਸਤੁ। ੩. ਫ਼ਾ. [چغل] ਚਗ਼ਲ. ਚਮੜੇ ਦੀ ਬੋਕੀ, ਜਿਸ ਨਾਲ ਇਸਨਾਨ ਸਮੇਂ ਸ਼ਰੀਰ ਉੱਪਰ ਜਲ ਪਾਈਦਾ ਹੈ. ਇਸ ਨੂੰ ਸਾਰੇ ਵਰਤ ਲੈਂਦੇ ਹਨ, ਇਸੇ ਕਾਰਣ ਪੰਜਾਬੀ ਵਿੱਚ ਜੂਠੀ ਵਸਤੁ ਅਤੇ ਕਮੀਨੇ ਆਦਮੀ ਨੂੰ ਚਗਲ ਆਖਦੇ ਹਨ.