Meanings of Punjabi words starting from ਝ

ਦੇਖਕੇ। ੨. ਝਿਜਕਕੇ.


ਸੰਗ੍ਯਾ- ਦ੍ਰਿਸ੍ਟਿ. ਨਜਰ। ੨. ਦਖਣ (ਤੱਕਣ) ਦੀ ਕ੍ਰਿਯਾ. ਝਾਖ. "ਬਿੰਦਕ ਨਦਰਿ ਝਾਕੁ." (ਵਾਰ ਰਾਮ ੨. ਮਃ ੫) ੩. ਆਸ. ਪ੍ਰਾਪਤੀ ਦੀ ਉਮੇਦ. "ਤਿਨਾ ਝਾਕ ਨ ਹੋਰੁ." (ਸ. ਫਰੀਦ) ੪. ਝਿਜਕ. "ਦੂਜਾ ਭਾਉ ਗਇਓ ਸਭ ਝਾਕ." (ਕਾਨ ਮਃ ੪) ਇਸ ਦਾ ਮੂਲ ਸੰਸਕ੍ਰਿਤ ਜਹਨ ਹੈ ਅਰ ਉਸ ਤੋਂ ਬਣਿਆ ਜਹਾਕ ਹੈ, ਜਿਸ ਦੀ ਪੰਜਾਬੀ ਵਿੱਚ ਸ਼ਕਲ ਝਾਕ ਹੈ.; ਦੇਖੋ, ਝਾਕ.


ਸੰਗ੍ਯਾ- ਬੁੜਬੁੜਾਟ। ੨. ਬਕਬਾਦ। ੩. ਦੇਖੋ, ਝਖ। ੪. ਝਾਕ ੨. ਅਤੇ ੩. ਦਾ ਰੂਪਾਂਤਰ.


ਕ੍ਰਿ- ਬਕਬਾਦ ਕਰਨਾ ਜਾਂ ਕਰਾਉਣਾ. "ਥੋੜਾ ਬੋਲਣ ਬੋਲ, ਨ ਝਾਖ ਝਖਾਇਆ." (ਭਾਗੁ) ੨. ਸੁਪਨੇ ਵਿੱਚ ਬਰੜਾਉਣਾ. "ਤੀਜੈ ਝਾਖ ਝਖਾਇਆ, ਚਉਥੈ ਭੋਰੁ ਭਇਆ." (ਸ੍ਰੀ ਮਃ ੫)


ਦੇਖੋ, ਝਾਖ। ੨. ਕ੍ਰਿ. ਵਿ- ਝਖਕੇ. ਬਕਬਾਦ ਕਰਕੇ.


ਸੰਗ੍ਯਾ- ਝੱਗ. ਫੇਨ। ੨. ਜੇਰਾ. ਬਰਦਾਸ਼੍ਤ. ਸਹਾਰਨ ਦਾ ਭਾਵ. "ਝਾਗ ਸੈਹਥੀ ਬ੍ਰਣ ਕਰੈ." (ਚਰਿਤ੍ਰ ੯੧) "ਝਾਗ ਝਾਗ ਸੁਤੀਰ." (ਚੰਡੀ ੨) ੩. ਗਾਹੁਣਾ. ਅਵਗਾਹਨ. ਦੇਖੋ, ਝਾਗਿ। ੪. ਉਨੀਂਦਾਪਨ। ੫. ਝਖ. ਮੱਛੀ. ਦੇਖੋ, ਬਿਬਲੁ.