ਸੰਗ੍ਯਾ- ਦ੍ਰਿਢਤਾ. ਧੀਰਯ. ਸਾਹਸ. "ਡਾਢਸ ਕੈ ਅਪਨੇ ਮਨ ਕੋ." (ਕ੍ਰਿਸਨਾਵ)
ਵਿ- ਦ੍ਰਿਢਤਾ ਵਾਲਾ. ਜ਼ੋਰਾਵਰ. ਪ੍ਰਬਲ. ਸਿੰਧੀ. ਡਾਢੋ. "ਜਿਸ ਦਾ ਸਾਹਿਬ ਡਾਢਾ ਹੋਇ." (ਬਿਲਾ ਮਃ ੩. ਵਾਰ ੭) ੨. ਦਗਧ ਕੀਤਾ। ੩. ਸੰਗ੍ਯਾ- ਦਾਵਾ ਅਗਨਿ.
ਡਿੰਗ. ਸੰਗ੍ਯਾ- ਦਾਢਾਂ (ਹੁੱਡਾਂ) ਵਾਲਾ ਸੂਰ.
ਸੰਗ੍ਯਾ- ਦਾੜ੍ਹੀ. ਸ਼ਮਸ਼੍ਰੁ. ਰੀਸ਼. ਸੰ. ਦਾਢਿਕਾ। ੨. ਵਿ- ਦਾਧੀ. ਜਲੀ ਹੋਈ. "ਡਾਢੀ ਕੇ ਰਖੈਯਨ ਕੀ ਡਾਢੀਸੀ ਰਹਿਤ ਛਾਤੀ." (ਭੂਸਣ) ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਦੀ ਸ਼ਿਵਾ ਜੀ ਤੋਂ ਛਾਤੀ ਸੜੀ ਜੇਹੀ ਰਹਿੰਦੀ ਹੈ। ੩. ਉੱਚਧੁਨਿ. ਬੁਲੰਦ ਆਵਾਜ਼. "ਬਾਣੀ ਕੋਈ ਡਾਢੀ ਜਪਦੇ ਹੈਨ ਕੋਈ ਹਉਲੀ ਜਪਦੇ ਹਨ." (ਭਗਤਾਵਲੀ) ੪. ਡਾਢਾ ਦਾ ਇਸਤ੍ਰੀਲਿੰਗ ਜਿਵੇਂ- ਮੈਨੂੰ ਡਾਢੀ ਸੱਟ ਵੱਜੀ ਹੈ.
ਵਿ- ਬਲੀਆਂ ਤੋਂ ਬਲੀ. ਮਹਾਨ ਪ੍ਰਬਲ. "ਹਰਿ ਡਾਢੀ ਹੂੰ ਡਾਢਿਆ." (ਵਾਰ ਸ੍ਰੀ ਮਃ ੪)
ਵਿ- ਅੱਡਿਆ ਹੋਇਆ. ਪਸਾਰਿਆ. "ਆਇ ਹੈ ਜਾਨ ਕਿਧੌਂ. ਮੁਹ ਡਾਣੇ." (ਕ੍ਰਿਸਨਾਵ)
ਸੰ. ਦੰਡ. ਸੰਗ੍ਯਾ- ਸਜ਼ਾ. "ਜਾਂਕੇ ਚਾਕਰ ਕਉ ਨਾਹੀ ਡਾਨੁ." (ਗਉ ਮਃ ੫) ੨. ਮੁਆ਼ਮਲਾ. ਮਹ਼ਿਸੂਲ. ਰਾਜਕਰ. "ਆਨ ਕੋ ਮਾਨਕੈ ਡਾਨ ਕੋ ਦੇਵਤ." (ਗੁਪ੍ਰਸੂ)