Meanings of Punjabi words starting from ਢ

ਕ੍ਰਿ- ਢਲਣਾ. ਟਪਕਣਾ. ਵਹਿਣਾ। ੨. ਘੁੰਮਣਾ. ਫਿਰਨਾ। ੩. ਰੁੜ੍ਹਨਾ. ਢਲਕਣਾ। ੪. ਰੀਝਣਾ. ਪਸੀਜਣਾ.


ਕ੍ਰਿ- ਹੇਠਾਂ ਨੂੰ ਵਹਾਉਣਾ। ੨. ਨਿਵਾਣ ਵੱਲ ਰੋੜ੍ਹਨਾ। ੩. ਹਿਲਾਉਣਾ. ਕੰਬਾਉਣਾ. "ਸੁਨ ਸੀਸ ਢੁਰਾਵਹਿ." (ਕ੍ਰਿਸਨਾਵ)


ਢਲਕੇ. ਦ੍ਰਵ ਹੋਕੇ. "ਤਿਉ ਢੁਰਿ ਮਿਲਿਓ ਜੁਲਾਹੋ." (ਧਨਾ ਕਬੀਰ) ੨. ਰੁੜ੍ਹਕੇ। ੩. ਰੀਝਕੇ. ਪਸੀਜਕੇ. ਦੇਖੋ, ਢੁਰਨਾ.


ਕ੍ਰਿ- ਹੇਠ ਵੱਲ ਖਿਸਕਣਾ. ਰੁੜ੍ਹਨਾ। ੨. ਹਿੱਲਣਾ. ਫਿਰਨਾ. ਕੰਬਣਾ. "ਢੁਲਕੈ ਚਵਰ." (ਰਾਮ ਬੇਣੀ)


ਕ੍ਰਿ- ਲੁੜਕਣਾ. ਫਿਸਲਣਾ। ੨. ਏਧਰ- ਓਧਰ ਹਿੱਲਣਾ. ਲਹਰਾਉਣਾ. "ਚਵਰੁ ਸਿਰਿ ਢੁਲੈ." (ਸਵੈਯੇ ਮਃ ੫. ਕੇ) ੩. ਦ੍ਰਵਣਾ. ਪਿਘਲਣਾ। ੪. ਰੀਝਣਾ. ਪ੍ਰਸੰਨ ਹੋਣਾ.