Meanings of Punjabi words starting from ਦ

ਦੁੱਖ- ਮੂਤ੍ਰ. ਸੰ. मूत्रकृच्छ्र. ਮੂਤ੍ਰਕ੍ਰਿਛ੍‌. [اِحتِباساُلبول] ਇਹ਼ਤਬਾਸੁਲਬੌਲ. Retention of urine. ਦੁੱਖ ਹੋ ਕੇ ਅਤੇ ਰੁਕ ਰੁਕ ਕੇ ਪੇਸ਼ਾਬ ਆਉਣਾ.#ਗਰਮ ਖ਼ੁਸ਼ਕ ਚੀਜਾਂ ਖਾਣ, ਸ਼ਰਾਬ ਪੀਣ, ਤੱਤੇ ਅੰਨ ਖਾਣ, ਮਲ ਮੂਤ੍ਰ ਦੀ ਹਾਜਤ ਅਤੇ ਭੁੱਖ ਤ੍ਰੇਹ ਰੋਕਣ, ਮਲ ਮੂਤ੍ਰ ਰੋਕਕੇ ਮੈਥੁਨ ਕਰਣ ਆਦਿਕ ਤੋਂ ਪੇਸ਼ਾਬ ਰੁਕਕੇ ਸਾੜੇ ਨਾਲ ਆਉਣ ਲਗ ਜਾਂਦਾ ਹੈ.#ਇਸ ਰੋਗ ਦੇ ਦੂਰ ਕਰਨ ਲਈ ਮਾਸ ਮਸਾਲੇ ਚਟਨੀ ਅਚਾਰ ਆਦਿ ਛੱਡਕੇ ਦੁੱਧ ਚਾਵਲ ਖਿਚੜੀ ਆਦਿ ਦਾ ਭੋਜਨ ਕਰਨਾ ਚਾਹੀਏ. ਹੇਠ ਲਿਖੀਆਂ ਦਵਾਈਆਂ ਬਹੁਤ ਛੇਤੀ ਦੁਖਮੂਤ੍ਰੇ ਨੂੰ ਆਰਾਮ ਕਰਦੀਆਂ ਹਨ.#ਛੋਟੀ ਇਲਾਇਚੀ, ਸ਼ੁੱਧ ਸਿਲਾਜੀਤ, ਕੱਕੜੀ ਦੇ ਬੀਜ, ਸੇਂਧਾ ਲੂਣ, ਕੇਸਰ, ਇਨ੍ਹਾਂ ਦਾ ਚੂਰਣ ਚੌਲਾਂ ਦੇ ਧੋਣ ਨਾਲ ਪੀਣਾ.#(੨) ਭੱਖੜੇ ਦੇ ਬੀਜ, ਖੀਰੇ ਦੇ ਮਗਜ, ਚਿੱਟਾ ਜੀਰਾ, ਕਾਸਨੀ, ਇਲਾਇਚੀਆਂ, ਇਨ੍ਹਾਂ ਦੀ ਸਰਦਾਈ ਪੀਣੀ.#(੩) ਸ਼ਰਬਤ ਸੰਦਲ ਅਤੇ ਨਿੰਬੂ ਦੀ ਸਿਕੰਜਬੀ ਪੀਣੀ.#(੪) ਜੌਂਖਾਰ ਅਤੇ ਸ਼ੋਰਾ ਕਲਮੀ ਮਾਸ਼ਾ ਮਾਸ਼ਾ ਦੁੱਧ ਦੀ ਲੱਸੀ ਨਾਲ ਫੱਕਣਾ.#(੫) ਧਨੀਆਂ ਅਤੇ ਭੱਖੜਾ ਉਬਾਲਕੇ ਸ਼ਹਿਦ ਮਿਲਾਕੇ ਪੀਣਾ.#(੬) ਚਮੇਲੀ ਦੀ ਜੜ ਨੂੰ ਬਕਰੀ ਦੇ ਦੁੱਧ ਵਿੱਚ ਪੀਸ ਛਾਣਕੇ ਮਿਸ਼ਰੀ ਮਿਲਾਕੇ ਪੀਣਾ. ਦੇ ਦਖੂਤ੍ਰੇ ਦੀ ਛੇਤੀ ਖਬਰ ਨਾ ਲਈ ਜਾਵੇ, ਜਦ ਸੁਜਾਗ ਪ੍ਰਮੇਹ ਆਦਿਕ ਭੈੜੇ ਰੋਗ ਹੋ ਜਾਂਦੇ ਹਨ. "ਚਿਣਗ ਪ੍ਰਮੇਹ ਭਗਿੰਦ੍ਰ ਦਖੂਤ੍ਰਾ." (ਚਰਿਤ੍ਰ ੪੦੫)


ਦਗਾ ਦਾ ਸੰਖੇਪ. ਦੇਖੋ, ਦਗਬਾਜ। ੨. ਦੇਖੋ, ਦਗਣਾ। ੩. ਦੇਖੋ, ਦਾਗ.


ਵਿ- ਚਮਕੀਲਾ। ੨. ਰੌਸ਼ਨ. ਦੇਖੋ, ਦਗਣਾ। ੩. ਦੇਖੋ, ਦਗਧ.


ਕ੍ਰਿ- ਦਗਧ ਹੋਣਾ. ਮੱਚਣਾ. ਪ੍ਰਜ੍ਵਲਿਤ ਹੋਣਾ। ੨. ਦਾਗੇ ਜਾਣਾ। ੩. ਚਮਕਣਾ.