Meanings of Punjabi words starting from ਧ

ਦੇਖੋ, ਧਰਣੀਧਰ.


ਸੰਗ੍ਯਾ- ਧਰਣੀ ਦਾ ਸ੍ਵਾਮੀ. ਰਾਜਾ. ਪ੍ਰਿਥਿਵੀਪਤਿ। ੨. ਬਿਰਛ. (ਸਨਾਮਾ)


ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ.


ਸੰਗ੍ਯਾ- ਪਰਮਾਂਗ. ਧਰਮ ਦੇ ਅੰਗ:-#ਧੀਰਯ, ਕ੍ਸ਼੍‍ਮਾ (ਖਿਮਾ), ਮਨ ਦਾ ਵਸ਼ ਕਰਨਾ, ਚੋਰੀ ਦਾ ਤ੍ਯਾਗ, ਪਵਿਤ੍ਰਤਾ, ਇੰਦ੍ਰੀਆਂ ਨੂੰ ਕੁਕਰਮਾਂ ਤੋਂ ਰੋਕਣਾ, ਨਿਰਮਲ ਬੁੱਧਿ, ਵਿਦ੍ਯਾ ਦਾ ਅਭ੍ਯਾਸ, ਸਤ੍ਯ, ਕ੍ਰੋਧ ਦਾ ਤ੍ਯਾਗ. ਇਹ ਦਸ਼ ਅੰਗਰੂਪ ਧਰਮ ਹੈ.#धृतिः क्षमा दमोऽस्तेय शौच मिन्दि्रय निग्रहः ।#धीर्विद्या सत्यमक्रोधो दशकं धर्म लक्षणम्॥#(ਮਨੁ ਅਃ ੬, ਸਃ ੯੨)#੨. ਬੋੱਧਧਰਮ ਦੇ ਅੰਗ ਅੱਠ ਹਨ. ਦੇਖੋ, ਬੁੱਧ। ੩. ਸਿੱਖਧਰਮ ਦੇ ਅੰਗ ਤਿੰਨ ਹਨ. ਦੇਖੋ, ਨਾਮ ਦਾਨ ਇਸਨਾਨ.