Meanings of Punjabi words starting from ਮ

ਅ਼. [محفوُظ] ਮਹ਼ਫ਼ੂਜ. ਵਿ- ਹ਼ਿਫਜ (ਰਖ੍ਯਾ) ਕੀਤਾ ਗਿਆ. ਰਕ੍ਸ਼ਿਤ.


ਵਿ- ਮਾਹ (ਚੰਦ੍ਰਮਾ) ਜੇਹਾ ਹੈ ਜਿਸ ਦਾ ਮੁਖ. ਮਾਹਰੂ ਚੰਦ੍ਰਮੁਖ. "ਵਹ ਮਹਬਦਨ ਕਹਾਂ ਹੈ?" (ਰਾਮਾਵ)


ਅ਼. [محبوُس] ਹ਼ਬਸ (ਕ਼ੈਦ) ਕੀਤਾ ਗਿਆ. ਕ਼ੈਦੀ. ਬੰਧੂਆ.


ਅ਼. [محبوُب] ਵਿ- ਜਿਸ ਨਾਲ ਹੁੱਬ (ਪਿਆਰ) ਕਰੀਏ. ਪ੍ਰੇਮਪਾਤ੍ਰ. ਪਿਆਰਾ. ਮਿਤ੍ਰ.


ਦੇਖੋ, ਧੁਨੀ (ਖ) ੨. ਦੇਖੋ, ਮਹਿਮਾ.