Meanings of Punjabi words starting from ਰ

ਦੇਖੋ, ਰਕਤਬੀਜ.


ਦੇਖੋ, ਰਕਤ.


ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ.


ਅ਼. [رقم] ਸੰਗ੍ਯਾ- ਲਿਖਣਾ। ੨. ਭਾਵ- ਨਕ਼ਦੀ.


ਅ਼. [رکعت] ਸੰਗ੍ਯਾ- ਨਮਾਜ਼ ਦਾ ਹਿੱਸਾ. ਨਮਾਜ਼ ਵਿੱਚ ਕਈ ਰਕਾਤਾਂ ਹੁੰਦੀਆਂ ਹਨ. ਨਿਯਤ ਬੰਨ੍ਹਕੇ ਖੜੇ ਹੋਣਾ, ਫੇਰ ਝੁਕਣਾ, ਇਸ ਪਿੱਛੋਂ ਸਿਜਦਾ ਕਰਨਾ, ਇਹ ਇੱਕ ਰਕਾਤ ਹੈ. ਦੇਖੋ, ਦੁਗਾਨਾ ੩.


ਫ਼ਾ. ਗੁੱਸੇ ਨਾਲ ਬੁੜ ਬੁੜਾਉਂਦਾ. ਪੰਜਾਬੀ ਵਿੱਚ ਸੁਘੜ ਅਤੇ ਬਾਂਕੀ ਇਸਤ੍ਰੀ ਨੂੰ ਰਕਾਨ ਆਖਦੇ ਹਨ.