Meanings of Punjabi words starting from ਚ

ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ। ੨. ਲਹੌਰ ਨਿਵਾਸੀ ਇੱਕ ਖਤ੍ਰੀ, ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅ਼ਹੁਦੇਦਾਰ ਸੀ. ਇਹ ਆਪਣੀ ਪੁਤ੍ਰੀ ਦਾ ਨਾਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ. ਪਰ ਦਿੱਲੀ ਦੀ ਸੰਗਤਿ ਨੇ ਇਸ ਦੇ ਅਹੰਕਾਰ ਭਰੇ ਬਚਨ ਸੁਣਕੇ ਪੰਜਵੇਂ ਸਤਿਗੁਰੂ ਦੀ ਸੇਵਾ ਵਿੱਚ ਅਰਦਾਸ ਲਿਖੀ ਕਿ ਇਸ ਮਨਮੁਖ ਦਾ ਨਾਤਾ ਨਹੀਂ ਲੈਣਾ. ਗੁਰੂ ਸਾਹਿਬ ਨੇ ਸਿੱਖਾਂ ਦੀ ਇੱਛਾ ਅਨੁਸਾਰ ਸਾਕ ਲੈਣੋ ਇਨਕਾਰ ਕੀਤਾ, ਇਸ ਪੁਰ ਇਹ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ.#ਚੰਦੂ ਨੇ ਬਹੁਤ ਜਾਲ ਰਚਕੇ ਪੰਜਵੇਂ ਸਤਿਗੁਰੂ ਜੀ ਨੂੰ ਲਹੌਰ ਬੁਲਾਇਆ ਅਤੇ ਝੂਠੀ ਊਜਾਂ ਲਾ ਕੇ ਬਾਦਸ਼ਾਹ ਤੋਂ ਜੁਰਮਾਨਾ ਕਰਵਾਇਆ ਅਰ ਅਨੇਕ ਅਸਹਿ ਕਸ੍ਟ ਦਿਵਾਏ, ਜਿਨ੍ਹਾਂ ਦੇ ਕਾਰਣ ਗੁਰੂ ਅਰਜਨ ਦੇਵ ਜੀ ਜੋਤੀ ਜੋਤਿ ਸਮਾਏ.¹#ਸੰਮਤ ੧੬੭੦ ਵਿੱਚ ਚੰਦੂ ਸਿੱਖਾਂ ਦੇ ਹੱਥੋਂ ਵਡੀ ਦੁਰਗਤਿ ਨਾਲ ਲਹੌਰ ਮੋਇਆ.


ਚੰਦੂ ੨. ਦਾ ਸਨਮਾਨ ਬੋਧਕ ਸ਼ਬਦ. ਸਿੱਖਾਂ ਵਿੱਚ ਇਸੇ ਦਾ ਨਾਉਂ ਅਪਮਾਨ ਬੋਧਕ ਸ਼ਾਹੁ ਦੀ ਥਾਂ ਸ੍ਵਾਹ ਹੈ.


ਮੱਧਭਾਰਤ (ਸੀ. ਪੀ. ) ਦੇ ਲਲਿਤਪੁਰ ਜਿਲੇ ਦੀ ਪੁਰਾਣੀ ਨਗਰੀ, ਜਿਸ ਦਾ ਨਾਮ ਚੰਦ੍ਰਵਤੀ ਭੀ ਲਿਖਿਆ ਹੈ. ਇਹ ਲਲਿਤਪੁਰ ਤੋਂ ੧੮. ਮੀਲ ਪੱਛਮ ਹੈ.¹ ਇਹ ਚੇਦਿ ਇਲਾਕੇ ਦੀ ਪ੍ਰਧਾਨ ਨਗਰੀ ਅਤੇ ਸ਼ਿਸ਼ੁਪਾਲ ਦੀ ਰਾਜਧਾਨੀ ਸੀ. ਦੇਖੋ, ਚੇਦਿ. ਚੰਦੇਰੀ ਵਿੱਚ ਚੰਦੇਲਾ ਰਾਜਪੂਤ ਯਸ਼ੋਵਰਮਾ ਨੇ ਸਨ ੯੮੨ ਤੋਂ ੧੦੧੨ ਤੀਕ ਰਾਜ ਕੀਤਾ. ਇਸੇ ਕਾਰਣ ਚੇਦਿ ਤੋਂ ਚੰਦੇਰੀ ਨਾਮ ਪ੍ਰਸਿੱਧ ਹੋਇਆ. ਬਾਬਰ ਨੇ ਇਸ ਪੁਰ ੨੦. ਜੂਨ ਸਨ ੧੫੨੬ ਨੂੰ ਕਬਜਾ ਕੀਤਾ ਸੀ.


ਸ਼ਿਸ਼ੁਪਾਲ. ਦੇਖੋ, ਚੇਦਿਪਤਿ.


ਛਤ੍ਰੀਆਂ ਦੀ ਇੱਕ ਜਾਤਿ, ਜਿਸ ਦੀ ਉਤਪੱਤੀ ਇਉਂ ਦੱਸੀ ਜਾਂਦੀ ਹੈ ਕਿ- ਕਾਸ਼ੀ ਦੇ ਰਾਜਾ ਇੰਦ੍ਰਜਿਤ ਦਾ ਪੁਰੋਹਿਤ ਹੇਮਰਾਜ ਸੀ. ਉਸ ਦੀ ਪੁਤ੍ਰੀ ਹੇਮਵਤੀ ਜੋ ਵਡੀ ਸੁੰਦਰੀ ਸੀ, ਇੱਕ ਦਿਨ ਗੰਗਾ ਇਸਨਾਨ ਕਰਨ ਗਈ, ਉਸ ਨੂੰ ਦੇਖਕੇ ਚੰਦ੍ਰਮਾ ਮੋਹਿਤ ਹੋ ਗਿਆ ਅਤੇ ਹੇਮਵਤੀ ਨੂੰ ਗਰਭ ਸਹਿਤ ਕੀਤਾ. ਹੇਮਵਤੀ ਦੀ ਸੰਤਾਨ ਚੰਦੇਲ ਛਤ੍ਰੀ ਹਨ.#ਦੂਜੀ ਕਲਪਣਾ ਇਹ ਹੈ ਕਿ ਮਰੀਚੀ ਦੇ ਪੁਤ੍ਰ ਚੰਦ੍ਰਾਤ੍ਰੇਯ ਤੋਂ ਚੰਦੇਲਵੰਸ਼ ਚੱਲਿਆ ਹੈ। ੨. ਇੱਕ ਰਾਜਪੂਤ ਜਾਤਿ. "ਚੰਦੇਲ ਚੌਪਿਯੰ ਤਬੈ ਰਿਸਾਤ ਧਾਤ ਭੇ ਸਬੈ." (ਵਿਚਿਤ੍ਰ) ਬਿਲਾਸਪੁਰ ਦੇ ਰਾਜੇ ਇਸੇ ਗੋਤਰ ਦੇ ਹਨ.


ਦੇਖੋ, ਚੰਦੋ ਮਾਤਾ.