Meanings of Punjabi words starting from ਬ

ਵਿਹਾਰ (ਦੇਵਮੰਦਿਰ) ਦੀ ਸੇਵਾ ਕਰਨ ਵਾਲੀ. ਦੇਖੋ, ਦੇਵਦਾਸੀ। ੨. ਕਿਸੇ ਆਸ਼੍ਰਮ ਅਥਵਾ ਰਾਜਭਵਨ ਵਿੱਚ ਸੇਵਾ ਕਰਨ ਵਾਲੀ ਇਸਤ੍ਰੀ. ਵਿਹਾਰ ਦੀ ਟਹਲਣ.

ਆਗਰੇ ਵਿੱਚ ਮਹਾਮਾਈ ਦੀ ਕੁੱਖ ਤੋਂ ਸਨ ੧੮੨੫ ਵਿੱਚ ਦਲਵਾਲੀ ਸਿੰਘ ਖਤ੍ਰੀ ਦੇ ਇੱਕ ਬੇਟਾ ਹੋਇਆ, ਜਿਸ ਦਾ ਨਾਉਂ ਬਿਹਾਰਬਿੰਦ੍ਰਾਬਨ ਰੱਖਿਆ. ਇਸ ਨੇ ਸੰਤ ਕਾਨ੍ਹਸਿੰਘ ਜੀ ਨਿਰਮਲੇ ਤੋਂ ਵਿਦ੍ਯਾ ਪੜ੍ਹੀ ਅਤੇ ਅਮੀਰਚੰਦ ਵੇਦੀ ਤੋਂ ਵਾਹਗੁਰੂ ਮੰਤ੍ਰ ਲੈਕੇ ਨਾਮ ਅਭ੍ਯਾਸ ਕੀਤਾ. ਇਸ ਦੀ ਸੰਪ੍ਰਦਾਯ ਦੇ ਸਾਧੂ "ਬਿਹਾਰਬ੍ਰਿੰਦਾਬਨੀ ਨਾਨਕਸ਼ਾਹੀ." ਪ੍ਰਸਿੱਧ ਹੋਏ. ਇਨ੍ਹਾਂ ਵਿੱਚ ਚੋਲਾ ਕਰਨ ਸਮੇਂ ਦੀ ਰੀਤਿ ਹੈ ਕਿ ਗੁਰੂ ਆਪਣੇ ਪੈਰ ਦਾ ਅੰਗੂਠਾ ਧੋਕੇ ਜਲ ਵਿੱਚ ਮਿੱਠਾ ਮਿਲਾ ਸਤਿਨਾਮ ਮੰਤ੍ਰ ਪੜ੍ਹਕੇ ਪਿਆਉਂਦਾ ਹੈ. ਵਸਤ੍ਰ ਪੀਲੇ ਪਹਿਰਾਏ ਜਾਂਦੇ ਹਨ. ਕੋਈ ਕੇਸ ਰਖਦਾ ਹੈ ਕੋਈ ਮੁੰਡਨ ਕਰਾਉਂਦਾ ਹੈ. ਬਿਹਾਰਬ੍ਰਿੰਦਾਬਨ ਦਾ ਦੇਹਾਂਤ ਅਯੋਧ੍ਯਾ ਸਨ ੧੮੭੬ ਵਿੱਚ ਹੋਇਆ. ਇਹ ਰਾਧਾਸ੍ਵਾਮੀ ਮਤ ਦੇ ਪ੍ਰਚਾਰਕ ਸ਼ਿਵਦਯਾਲ ਦਾ ਛੋਟਾ ਭਾਈ ਸੀ. ਇਸ ਦੇ ਚੇਲੇ ਬਾਵਾ ਅਟਲ ਸਿੰਘ ਨੇ ਇਸ ਮਤ ਦਾ ਬਹੁਤ ਪ੍ਰਚਾਰ ਕੀਤਾ. ਬਿਹਾਰਬ੍ਰਿੰਦਾਬਨੀਆਂ ਦੇ ਡੇਰੇ ਅਯੋਧ੍ਯਾ ਫੈਜਾਬਾਦ ਅਤੇ ਨਿਵਾਦਾ (ਜਿਲਾ ਬਸਤੀ) ਵਿੱਚ ਹਨ. ਇਨ੍ਹਾਂ ਦੀ ਕੁਝ ਰਹੁ ਰੀਤਿ ਨਿਰਮਲੇ ਸੰਤਾਂ ਨਾਲ ਮਿਲਦੀ ਹੈ, ਪਰ ਇਸ ਮਤ ਦਾ ਹੁਣ ਬਹੁਤ ਘੱਟ ਪ੍ਰਚਾਰ ਹੈ।#੨. ਬਿਹਾਰਬ੍ਰਿੰਦਾਬਨ ਦਾ ਲਿਖਿਆ ਗ੍ਰੰਥ, ਜੋ ਬਿਹਾਰ ਬ੍ਰਿੰਦਾਬਨੀਆਂ ਦਾ ਧਰਮਪੁਸ੍ਤਕ ਹੈ.

ਸੰ. विहारिन- ਵਿਹਾਰੀ. ਵਿ- ਵਿਚਰਣ ਵਾਲਾ। ੨. ਆਨੰਦ ਦੇਣ ਵਾਲਾ. "ਸੀਤਲਾ ਤੇ ਰਖਿਆ ਬਿਹਾਰੀ." (ਗਉ ਮਃ ੫) ੩. ਵ੍ਯਵਹਾਰ ਕਰਨ ਵਾਲਾ, ਵਪਾਰੀ। ੪. ਮਾਥੁਰ ਚੌਥਾ ਬ੍ਰਾਹਮਣ ਹਿੰਦੀ ਭਾਸਾ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਗ੍ਵਾਲੀਅਰ ਪਾਸ ਬਸੁਵਾ ਗੋਬਿੰਦਪੁਰ ਪਿੰਡ ਸੰਮਤ ੧੬੬੦ ਦੇ ਕਰੀਬ, ਅਤੇ ਦੇਹਾਂਤ ਸੰਮਤ ੧੭੨੦ ਦੇ ਲਗਭਗ ਹੋਇਆ. ਇਸ ਦੀ ਸ਼ਾਦੀ ਮਥੁਰਾ ਵਿੱਚ ਹੋਈ ਸੀ. ਬਿਹਾਰੀ ਦੀ ਦੋਹਾ ਸਤਸਈ ਮਨੋਹਰ ਰਚਨਾ ਹੈ, ਜਿਸ ਦਾ ਕਵਿ ਸਮਾਜ ਵਿੱਚ ਵਡਾ ਮਾਨ ਹੈ.¹ ਇਸ ਸਤਸਈ ਦੇ ਗਦ੍ਯ ਪਦ੍ਯ ਅਨੇਕ ਟੀਕੇ ਲਿਖੇ ਗਏ ਹਨ. ਬਿਹਾਰੀ, ਮਹਾਰਾਜਾ ਜਯਸਿੰਘ ਮਿਰਜਾ ਅੰਬਰ- ਪਤਿ ਦੇ ਦਰਬਾਰ ਦਾ ਭੂਸਣ ਸੀ। ੫. ਪੰਜਾਬੀ ਦੀ ਮਾਤ੍ਰਾ. ਦੀਰਘ. ਈ.

ਫ਼ਾ. [بدحال] ਬਦਹਾਲ, ਅਤੇ ਸੰਸਕ੍ਰਿਤ ਵਿਹ੍ਵਲ. ਬੁਰੇ ਹਾਲ ਵਾਲਾ ਅਰ ਵ੍ਯਾਕੁਲ. "ਬਿਛੁਰਤ ਪ੍ਰੇਮ ਬਿਹਾਲ." (ਚਉਬੋਲੇ ਮਃ ੫) "ਨੈਣ ਨ ਦੇਖਹਿ ਸਾਧੁ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫)

ਵਿਹਾਵਤ. ਗੁਜ਼ਰਤ. "ਹਉ ਹਉ ਕਰਤ ਬਿਹਾਵਥ." (ਮਾਰੂ ਮਃ ੫) ਉਮਰ ਗੁਜ਼ਰਦੀ ਹੈ. "ਸੰਤ ਬਿਹਾਵੈ ਹਰਿਜਸ ਗਾਵਤ." (ਰਾਮ ਅਃ ਮਃ ੫)

ਵਿਤਾਉਣਾ. ਦੇਖੋ, ਬਿਹਾਉਣਾ.

ਫ਼ਾ. [بہشتِ] ਸੰਗ੍ਯਾ- ਸ੍ਵਰਗ. ਦੇਵਲੋਕ.