Meanings of Punjabi words starting from ਮ

ਮਿਤ੍ਰ. ਦੋਸ੍ਤ. ਮਿਤਤਾ ਵਾਲਾ. "ਮਿਤਵਾ ਜਿਂਹ ਤੇ ਹਿਤ ਮਾਨਤ ਹੈ." (ਕ੍ਰਿਸਨਾਵ) "ਅਨ ਕੋ ਕੀਜੈ ਮਿਤੜਾ." (ਸੂਹੀ ਅਃ ਮਃ ੧)


ਮਿਤ੍ਰ. "ਇਕੋ ਹਰਿ ਮਿਤਾ." (ਮਃ ੩. ਵਾਰ ਗੂਜ ੧) ੨. ਮਿਣਿਆ ਤੋਲਿਆ.


ਸੁਲਤਾਨਪੁਰ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਪਰਮ ਪ੍ਰੇਮੀ ਸਿੱਖ ਭਾਈ ਮਿੱਤਾ.


ਸੰਗ੍ਯਾ- ਮਿਣਿਆ ਹੋਇਆ (ਅੰਦਾਜ਼ੇ ਦਾ) ਅਹਾਰ. ਸੰਯਮ ਨਾਲ ਖਾਣਾ. ਥੋੜਾ ਖਾਣਾ। ੨. ਵਿ- ਕਮ ਖਾਣ ਵਾਲਾ.


ਸੰ. ਗ੍ਯਾਨ। ੨. ਮਾਪ. ਮਿਣਤੀ. "ਹਰਿ ਬਿਅੰਤੁ. ਹਉ ਮਿਤਿ ਕਰਿ ਬਰਨਉ." (ਸੋਰ ਮਃ ੫) ੩. ਪ੍ਰਮਾਣ. ਸਬੂਤ। ੪. ਹੱਦ. ਅਵਧਿ. "ਸੁਖਾ ਕੀ ਮਿਤਿ ਕਿਆ ਗਣੀ?" (ਸ੍ਰੀ ਮਃ ੫) ੫. ਕੀਮਤ. "ਤੁਮਰੀ ਗਤਿ ਮਿਤਿ ਤੁਮ ਹੀ ਜਾਨੀ." (ਸੁਖਮਨੀ) ੬. ਕ਼ਾਯਮੀ. ਇਸਥਿਤਿ.


ਹੱਦ. ਦੇਖੋ, ਮਿਤਿ. "ਸੁਖ ਮਿਤੀ ਹੂੰ ਬਾਹਰੇ." (ਵਾਰ ਜੈਤ) ੨. ਤਿਥਿ. ਤਾਰੀਖ. ਜੈਸੇ- ਮਿਤੀ ਪੋਹ ਸੁਦੀ ੭। ੩. ਵਿਆਜ. ਸੂਦ, ਜੋ ਪ੍ਰਤਿ ਤਿਥਿ (ਦਿਨ ਦਿਨ) ਵਧਦਾ ਹੈ। ੪. ਸੂਦ (ਵਿਆਜ) ਦਾ ਨਿਰਖ (rate of interest).


ਮਿਤ੍ਰ. ਦੋਸ੍ਤ. "ਪ੍ਰਭੂ ਮਿਤੁ ਮਿਲੈ ਸੁਖ ਪਾਈ." (ਗਉ ਮਃ ੪) ੨. ਦੇਖੋ, ਮਿਤ.