Meanings of Punjabi words starting from ਵ

ਦੇਖੋ, ਵੈਸਨਵੀ ੪.


ਦੇਖੋ, ਬੈਸਨਵ.


ਵੈਸ਼੍ਯ ਜਾਤਿ ਦੀ ਇਸਤ੍ਰੀ। ੨. ਹਲਦੀ.


ਵਿਸ਼੍ਵ ਦੇ ਸਾਰੇ ਨਰਾਂ ਦੇ ਪੇਟ ਵਿੱਚ ਰਹਿਣ ਵਾਲਾ, ਅਗਨਿ ਦੇਵਤਾ। ੨. ਪਰਮਾਤਮਾ. ਵਾਹਿਗੁਰੂ.


ਸੰ. ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੈ. "ਵੈਸਾਖ ਸੁਹਾਵਾ ਤਾ ਲਗੈ ਜਾ ਸੰਤੁ ਭੇਟੈ." (ਮਾਝ ਬਾਰਹਮਾਹਾ) ੨. ਮਧਾਣੀ ਦਾ ਡੰਡਾ.


ਵੈਸ਼ਾਖ ਵਿੱਚ. "ਵੈਸਾਖਿ ਧੀਰਨਿ ਕਿਉ ਵਲੀਆ?" (ਮਾਝ ਬਾਰਹਮਾਹ)