Meanings of Punjabi words starting from ਚ

ਸੰਗ੍ਯਾ- ਅਜਿਹਾ ਸਾਇਵਾਨ, ਜਿਸ ਦੇ ਵਿਚਕਾਰ ਚੰਦ੍ਰਮਾ ਦੀ ਮੂਰਤਿ ਬਣੀ ਹੋਵੇ. "ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ." (ਵਾਰ ਰਾਮ ੩) ਦੇਖੋ, ਚੰਦ੍ਰਾ ੪.


ਵਿ- ਚੰਦ੍ਰਮਾ ਪ੍ਰਕਾਸ਼ਿਤ ਹੋਇਆ. ਭਾਵ- ਆਤਮਿਕ ਪ੍ਰਕਾਸ਼ ਉਦੈ ਹੋਇਆ. "ਚੰਦੋ ਦੀਪਾਇਆ ਦਾਨਿ ਹਰਿ ਕੈ." (ਸੂਹੀ ਛੰਤ ਮਃ ੧)


ਸ਼੍ਰੀ ਗੁਰੂ ਨਾਨਕਦੇਵ ਜੀ ਦੀ ਸੱਸ. ਬਾਬਾ ਮੂਲਚੰਦ ਚੋਣੇ ਦੀ ਧਰਮਪਤ੍ਨੀ ਅਤੇ ਸ਼੍ਰੀਮਤੀ ਮਾਤਾ ਸੁਲਖਣੀ ਜੀ ਦੀ ਮਾਤਾ.


ਦੇਖੋ, ਚੰਦੋਆ. "ਕਿੱਤਿ ਚੰਦੋਵ ਦਸੋਂ ਦਿਸਿ ਤਾਨ੍ਯੋ." (ਪਾਰਸਾਵ) ਕੀਰਤੀ ਦਾ ਚੰਦੋਆ.


ਡਿੰਗ. ਸੰਗ੍ਯਾ- ਫੌਜ ਦਾ ਪਿਛਲਾ ਭਾਗ.


ਸੰ. ਸੰਗ੍ਯਾ- ਚੰਦ੍ਰਮਾ. ਚਾਂਦ। ੨. ਮੋਰ ਦੇ ਪੰਖ (ਖੰਭ) ਪੁਰ ਚੰਦ੍ਰ ਜੇਹਾ ਚਿੰਨ੍ਹ। ੩. ਜਲ। ੪. ਸੁਵਰਣ. ਸੋਨਾ। ੫. ਨੈਪਾਲ ਦੇ ਰਾਜ ਦਾ ਇੱਕ ਪਰਬਤ. ਦੇਖੋ, ਚੰਦ੍ਰਗਿਰਿ। ੬. ਕਪੂਰ। ੭. ਮੋਤੀ, ਜੋ ਗੁਲਾਬੀ ਝਲਕ ਵਾਲਾ ਹੋਵੇ। ੮. ਯੋਗਮਤ ਅਨੁਸਾਰ ਇੜਾ ਸ੍ਵਰ। ੯. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ। ੧੦. ਅਰਧਚੰਦ੍ਰ ਬਾਣ. "ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈਂ." (ਚਰਿਤ੍ਰ ੯੬) ੧੧. ਵਿ- ਸੁੰਦਰ. ਮਨੋਹਰ.


ਸੰ. चन्द्रशाोखर. ਸੰਗ੍ਯਾ- ਚੰਦ੍ਰਮਾ ਨੂੰ ਸਿਰ ਪੁਰ ਧਾਰਨ ਵਾਲਾ ਸ਼ਿਵ. ਮਹਾਦੇਵ। ੨. ਦੇਖੋ, ਸੇਖਰ ੩.


ਸੰਗ੍ਯਾ- ਦੁਰਗਾ. ਦੇਵੀ, ਜੋ ਸ਼ੇਖਰ (ਸਿਰ ਦਾ ਭੂਸਣ) ਚੰਦ੍ਰਮਾ ਰਖਦੀ ਹੈ.


ਸੰਗ੍ਯਾ- ਚੰਦ੍ਰਹਾਰ. ਨੌਲੱਖਾ ਹਾਰ. ਸੁਵਰਣ ਦਾ ਜੜਾਊ ਹਾਰ, ਜਿਸ ਵਿੱਚ ਅੱਧੇ ਚੰਦ੍ਰਮਾ ਦੇ ਆਕਾਰ ਦੇ ਛੋਟੇ ਵਡੇ ਮਣਕੇ ਹੁੰਦੇ ਹਨ ਅਤੇ ਵਿਚਕਾਰ ਪੂਰੇ ਚੰਦ ਦੇ ਆਕਾਰ ਦਾ ਚੌਕ ਹੁੰਦਾ ਹੈ. ਇਹ ਇਸਤ੍ਰੀਆਂ ਦਾ ਪ੍ਯਾਰਾ ਭੂਖਣ ਹੈ. "ਚੰਦ੍ਰਸੇਨਿਨ ਮਨਿਨ ਹੀਰਨ." (ਸਲੋਹੇ)


ਦੇਖੋ, ਧੁਨੀ (ੳ)