Meanings of Punjabi words starting from ਜ

ਜੋੜੀ. ਜੋੜਾ. "ਪਾਈ ਜੋਰਿ ਬਾਤ ਇਕ ਕੀਨੀ." (ਆਸਾ ਕਬੀਰ) ਏਕਤਾ ਦੀ ਬਾਤ ਪਾਦੁਕਾ ਦੀ ਜੋੜੀ ਹੈ। ੨. ਕ੍ਰਿ. ਵਿ- ਜੋੜਕੇ. ਸੰਗ੍ਰਹਿ ਕਰਕੇ. "ਜੋਰਿ ਜੋਰਿ ਧਨ ਕੀਆ." (ਸੋਰ ਕਬੀਰ) ੩. ਮਿਲਾਕੇ. "ਗੁਰ ਕੀ ਸਰਣਿ ਰਹਉ ਕਰ ਜੋਰਿ." (ਗੌਂਡ ਮਃ ੫) ਹੱਥ ਜੋੜਕੇ। ੪. ਜ਼ੋਰ ਨਾਲ. ਬਲ ਸੇ. "ਜੋਰਿ ਛਲੀ ਚੰਦ੍ਰਵਾਲਿ." (ਵਾਰ ਆਸਾ)


ਜੋੜਿਆ. ਮਿਲਾਇਆ. ਗੰਢਿਆ. "ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ." (ਮਲਾ ਰਵਿਦਾਸ) ੨. ਜਮਾ ਕੀਤਾ.


ਜੋੜਨ ਤੋਂ. ਮਿਲਾਨੇ ਸੇ. "ਸਾਕਤ ਸਿਉ ਮੁਖਿ ਜੋਰਿਐ." (ਬਿਲਾ ਮਃ ੫)


ਦੇਖੋ, ਜੋੜੀ। ੨. ਸੰਢੀ. ਗੰਢੀ. "ਓਤਿ ਪੋਤਿ ਭਗਤਨ ਸੰਗਿ ਜੋਰੀ." (ਗਉ ਮਃ ੫) ੩. ਜਮਾ ਕੀਤੀ. "ਦੋਖ ਕਰਿ ਕਰਿ ਜੋਰੀ." (ਬਿਹਾ ਛੰਤ ਮਃ ੫) ਪਾਪ ਕਰਕੇ ਮਾਯਾ ਜੋੜੀ। ੪. ਸੰਗ੍ਯਾ- ਜ਼ਬਰਦਸ੍ਤੀ. "ਜੋਰੀ ਕੀਏ ਜੁਲਮ ਹੈ." (ਸ. ਕਬੀਰ) ੫. ਕ੍ਰਿ. ਵਿ- ਜਬਰਨ. "ਜੋਰੀ ਮੰਗੈ ਦਾਨ ਵੇ ਲਾਲੋ!" (ਤਿਲੰ ਮਃ ੧) ਦੁਲਹਾ ਬਾਬਰ, ਜਬਰਨ ਕਨ੍ਯਾਦਾਨ ਮੰਗਦਾ ਹੈ. ਇੱਥੇ ਵਿਆਹ ਦਾ ਰੂਪਕ ਦੱਸਿਆ ਹੈ.


ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ.; ਦੇਖੋ, ਜੋਰ. "ਤਿਸੁ ਹਥਿ ਜੋਰੁ ਕਰਿ ਵੇਖੈ ਸੋਇ." (ਜਪੁ) "ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ." (ਵਾਰ ਆਸਾ)


ਬਲ ਅਤੇ ਪਰਾਕ੍ਰਮ. ਜ਼ੋਰ ਅਤੇ ਹਿੰਮਤ. "ਜੋਰੁ ਸਕਤਿ ਨਾਨਕ ਕਿਛੁ ਨਾਹੀ." (ਟੋਡੀ ਮਃ ੫)


ਸੰਗ੍ਯਾ- ਜਾਯਾ. ਭਾਰਯਾ. ਪਤਨੀ. ਜ਼ੌਜਹ। ੨. ਨਾਰੀ. ਇਸਤ੍ਰੀ. "ਜਿਉ ਜੋਰੂ ਸਿਰਨਾਵਣੀ ਆਵੈ ਵਾਰੋਵਾਰਿ." (ਵਾਰ ਆਸਾ)


ਦੇਖੋ, ਜੋੜਨਾ. "ਮੁਖ ਜੋਰੋ." (ਕਾਨ ਮਃ ੫) ਮੁਖ ਜੋੜੋ। ੨. ਦੇਖੋ, ਜੋਰੂ.


ਦੇਖੋ, ਜੁਲ ਅਤੇ ਜੁਲਣੁ.