ਸੰਗ੍ਯਾ- ਜਲ ਸਮੁਦਾਯ ਨੂੰ ਧਾਰਣ ਵਾਲੀ, ਪ੍ਰਿਥਿਵੀ. (ਸਨਾਮਾ)
ਦੇਖੋ, ਨਿਰਾਲਾ। ੨. ਦੇਖੋ, ਨੀਰਾਲਯ.
ਦੇਖੋ, ਨੀਰਾਲਯ.
ਪਾਣੀ ਨਾਲ. ਜਲ ਸੇ। ੨. ਪਾਣੀ ਉੱਤੇ. "ਪਾਹਣ ਨੀਰਿ ਤਰੇ." (ਬਾਵਨ)
ਪਰੋਸੀਏ. ਦੇਖੋ, ਨੀਰਨ ੧.
ਦੇਖੋ, ਨੀਰ ੬. "ਨੀਰੁ ਬਿਰੋਲੈ ਖਪਿ ਖਪਿ ਮਰਤਾ." (ਸੂਹੀ ਮਃ ਪ)
ਦੇਖੋ, ਨੀਰਨ ੧.
ਪਰੋਸਦਾਹੈ. ਭੋਜਨ ਦਿੰਦਾ, ਦਿੰਦੀ ਹੈ."ਸਾਰ ਸਮਾਲਿ ਮਾਰਾ ਮੁਖਿ ਨੀਰੈ." (ਮਲਾ ਮਃ ਪ) ਦੇਖੋ, ਨੀਰ ੪। ੨. ਨੇੜੇ (ਸਮੀਪ) ਹੁੰਦਾ. ਮੁਕਾਬਲਾ ਕਰਦਾ. ਤੁਲ੍ਯ ਹੁੰਦਾ."ਕਾਮਧੇਨ ਸੰਤਰੇਣੁ ਨ ਨੀਰੈ." (ਭਾਗੁ) ੩. ਜਲ ਸੇ. ਪਾਣੀਂ ਤੋਂ "ਜਿਉ ਮਛੁਲੀ ਬਿਨੁ ਨੀਰੈ ਬਿਨਸੈ." (ਸੋਰ ਮਃ ੪)
ਸੰ. नील. ਧਾ- ਰੰਗਣਾ, ਨੀਲਾ ਰੰਗਾ ਲਾਉਣਾ। ੨. ਸੰਗ੍ਯਾ- ਇੱਕ ਪੌਧਾ ਜਿਸ ਵਿੱਚੋਂ ਨੀਲਾ ਰੰਗ ਨਿਕਲਦਾ ਹੈ. Indigo । ੩. ਨੀਲ ਪੌਧੇ ਵਿੱਚੋਂ ਕੱਢਿਆ ਹੋਇਆ ਰੰਗ। ੪. ਸੱਟ ਨਾਲ ਸ਼ਰੀਰ ਪੁਰ ਪਿਆ ਨੀਲਾ ਦਾਗ। ਪ ਕਲੰਕ. ਦਾਗ. ਧੱਬਾ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ."ਜਾਮਵੰਤ ਸੁਖੇਨ ਨੀਲ." (ਰਾਮਾਵ) ੭. ਪੁਰਾਣਾਂ ਅਨੁਸਾਰ ਇਲਾਵ੍ਰਿੱਤ ਖੰਡ ਦਾ ਇੱਕ ਪਹਾੜ, ਜੋ ਰਮ੍ਯਕ ਵਰ੍ਸਦੀ ਹੱਦ ਪੁਰ ਹੈ। ੮. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੯. ਨੀਲਮ ਮਣਿ। ੧੦. ਹਜ਼ਾਰ ਅਰਬ ਸੰਖ੍ਯਾ, ੧੦੦੦੦੦੦੦੦੦੦੦੦੦। ੧੧. ਵਿਸ. ਜ਼ਹਿਰ। ੧੨. ਵਟ. ਬਰੋਟਾ. ਬੋਹੜ। ੧੩. ਵਿ- ਨੀਲਾ. ਨੀਲੇ ਰੰਗ ਦਾ. "ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ." (ਵਾਰ ਆਸਾ) ੧੪. ਮਲੀਨ. ਘਸਮੈਲਾ. "ਨੀਲ ਅਨੀਲ ਅਗਨਿ ਇਕ ਠਾਈ." (ਗਉ ਅਃ ਮਃ ੧) ਮਲੀਨ ਅਤੇ ਸ਼ੁਭਵਾਸਨਾ ਰੂਪ ਅਗਨਿ. ਭਾਵ- ਤਾਮਸੀ ਅਤੇ ਰਜੋਗੁਣੀ ਕਰਮ ਕਰਨ ਦੀ ਵਾਸਨਾਰੂਪ ਅਗਨਿ। ੧੫. ਸੰਗ੍ਯਾ- ਇੱਕ ਛੰਦ. ਦੇਖੋ, ਬਿਸੇਖ। ੧੬. ਅ਼. [نیل] ਮਿਸਰ ਦਾ ਇੱਕ ਪ੍ਰਸਿੱਧ ਦਰਿਆ. ਦੇਖੋ, ਨੀਲਏਸ ਅਸਤ੍ਰ.

ਸੰਗ੍ਯਾ- ਨੀਲ ਦਰਿਆ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਫਾਹੀ. ਪਾਸ਼."ਨੀਲ ਆਦਿ ਸਬਦੁਚਰਕੈ ਏਸਰੁ ਅਸਤ੍ਰ ਬਖਾਨ."(ਸਨਾਮਾ)