Meanings of Punjabi words starting from ਬ

ਦੇਖੋ, ਵਿਹਿਤ.


विहृनहाव. ਕਾਵ੍ਯ ਅਨੁਸਾਰ- "ਲਾਜਨਿ ਬੋਲ ਸਕੈਂ ਨਹੀ ਪਿਯਹਿਂ ਮਿਲੇ ਹੂੰ ਨਾਰਿ। ਬਿਹਿਤਹਾਵ ਤਾਂਸੋਂ ਸਭੈ ਕਵਿਜਨ ਕਹਿਤ ਬਿਚਾਰਿ." (ਜਗਦ- ਵਿਨੋਦ)


ਫ਼ਾ. [بہِی] ਸੰਗ੍ਯਾ- ਸੇਉ ਦੀ ਕਿਸਮ ਦਾ ਇੱਕ ਮੇਵਾ, ਜਿਸ ਦਾ ਮੁਰੱਬਾ ਬਣਦਾ ਹੈ. ਇਸ ਦਾ ਬੀਜ (ਬ੍ਰਿਹੀਦਾਣਾ), ਜਿਸ ਤੋਂ ਲੇਸਦਾਰ ਰਸ ਨਿਕਲਦਾ ਹੈ, ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. Cydonia Vulgaris (quince) ੨. ਬਿਹਤਰੀ. ਚੰਗਿਆਈ.


ਦੇਖੋ, ਬਿਹੀ ੧.