Meanings of Punjabi words starting from ਮ

ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ.


ਸੰਗ੍ਯਾ- ਮਿਤ੍ਰਤਾ ਦਾ ਆਚਾਰ. ਦੋਸ੍ਤੀ ਦਾ ਵਿਹਾਰ.


ਸੰਗ੍ਯਾ- ਮਿਤ੍ਰਪੁਣਾ. ਦੋਸ੍ਤੀ. ਮਿਤ੍ਰਤ੍ਵ. ਮਿਤ੍ਰਤਾ ਦਾ ਭਾਵ.


ਸੰਗ੍ਯਾ- ਮਿਤ੍ਰ ਨਾਲ ਛਲ ਕਰਨ ਦੀ ਕ੍ਰਿਯਾ। ੨. ਮਿਤ੍ਰ ਨਾਲ ਵੈਰਭਾਵ.


ਵਿ- ਮਿਤ੍ਰਦ੍ਰੁਹ. ਮਿਤ੍ਰ ਨਾਲ ਛਲ ਅਥਵਾ ਵੈਰ ਕਰਨ ਵਾਲਾ.


ਦੇਖੋ, ਮਿਤ੍ਰਦ੍ਰੋਹ.


ਵਿ- ਮਿਤ੍ਰ ਦੇ ਮਾਰਨ ਵਾਲਾ. ਮਿਤ੍ਰਘਾਤੀ। ੨. ਸੰਗ੍ਯਾ- ਕੱਕਰ, ਜੋ ਮਿਤ੍ਰ (ਅੱਕ) ਨੂੰ ਮਾਰ ਦਿੰਦਾ ਹੈ.


ਦੋਸ੍ਤ ਦੀ ਮੁਲਾਕਾਤ.#ਕੇਤੇ ਰਾਜ ਕਾਜ ਦੇਖੋ, ਸੁਖਨ ਕੇ ਸਾਜ ਦੇਖੋ,#ਦੀਰਘ ਸਮਾਜ ਦੇਖੇ ਖਰੇ ਖਾਨ ਪਾਨ ਮੇ,#ਦ੍ਵਿਜ "ਬਲਦੇਵ" ਕਹੈ ਦਾਨਿਨ ਕੇ ਦਾਨ ਦੇਖੋ#ਮਾਨਿਨ ਕੇ ਮਾਨ ਦੇਖੇ ਧ੍ਯਾਨੀ ਦੇਖੇ ਧ੍ਯਾਨ ਮੇ,#ਸੁੰਦਰ ਸੁਚਾਲ ਦੇਖੇ ਬਡੇ ਬਡੇ ਮਾਲ ਦੇਖੇ#ਲਾਲ ਦੇਖੇ ਤੌਨ ਜੌਨ ਪੂਰੇ ਪੂਰੀ ਸ਼ਾਨ ਮੇ,#ਦੇਖੇ ਸਬ ਲੇਖੇ ਹੈਂ ਅਲੇਖੋ ਏਕ ਯਹੀ ਪ੍ਰਭੁ#ਮਿਤ੍ਰ ਕੇ ਮਿਲਨ ਸਮ ਸੁਖ ਨ ਜਹਾਨ ਮੇ.


ਸੰਗ੍ਯਾ- ਮਿਤ੍ਰਤਾ. ਦੋਸ੍ਤੀ. "ਕਰਿ ਮਿਤ੍ਰਾਈ ਸਾਧੁ ਸਿਉ." (ਆਸਾ ਮਃ ੫)


ਮਿਤ੍ਰਤਾ ਦਾ ਆਚਾਰ. ਦੋਸ੍ਤੀ ਦਾ ਵਿਹਾਰ. ਦੇਖੋ, ਮਿਤ੍ਰਚਾਰੀ। ੨. ਮਿਤ੍ਰ (ਅੱਕ) ਦਾ ਅਚਾਰ. ਇਹ ਬਾਈ ਦੇ ਰੋਗ ਹਟਾਉਂਦਾ ਹੈ. ਅੱਕ ਦੇ ਪੱਤਿਆਂ ਨੂੰ ਉਬਾਲਕੇ ਲੂਣ ਮਿਰਚ ਸਿਰਕਾ ਮਿਲਾਉਣ ਤੋਂ ਇਹ ਤਿਆਰ ਕੀਤਾ ਜਾਂਦਾ ਹੈ.