Meanings of Punjabi words starting from ਵ

ਸੰਗ੍ਯਾ- ਵੈਸ਼ਾਖੀ. ਵਿਸ਼ਾਖਾ ਨਛਤ੍ਰ ਵਾਲੀ ਪੂਰਣਮਾਸੀ। ੨. ਵੈਸ਼ਾਖ ਮਹੀਨੇ ਦਾ ਪਹਿਲਾ ਪ੍ਰਵਿਸ੍ਟਾ ਸੂਰਜ ਦੇ ਹਿਸਾਬ ਵੈਸ਼ਾਖ ਦਾ ਪਹਿਲਾ ਦਿਨ. ਗੁਰਦਰਸ਼ਨ ਲਈ ਵੈਸ਼ਾਖੀ ਦੇ ਦਿਨ ਦੇਸ਼ ਦੇਸ਼ਾਂਤਰਾਂ ਦੀ ਸੰਗਤਿ ਦਾ ਏਕਤ੍ਰ ਹੋਣਾ, ਅਰਥਾਤ ਵੇਸਾਖੀ ਦਾ ਮੇਲਾ, ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦੇਵ ਦੀ ਆਗ੍ਯਾ ਨਾਲ ਕਾਇਮ ਕੀਤਾ ਸੀ. ਖਾਲਸਾਪੰਥ ਦਾ ਇਹ ਜਨਮਦਿਨ ਭੀ ਹੈ, ਇਸ ਲਈ ਸਿੱਖਾਂ ਦਾ ਮਹਾਨ ਪਰਵ ਹੈ.


ਵੇਸਾਖ ਦ੍ਵਾਰਾ. ਵੈਸ਼ਾਖ ਮਹੀਨੇ ਕਰਕੇ. "ਨਾਨਕ ਵੈਸਾਖੀਂ ਪ੍ਰਭੁ ਪਾਵੈ." (ਤੁਪਃ ਬਾਰਹਮਾਹਾ)


ਦੇਖੋ, ਵੈਸਾਖ. "ਵੈਸਾਖੁ ਭਲਾ ਸਾਖਾ ਵੇਸ ਕਰੇ." (ਤੁਖਾ ਬਾਰਹਮਾਹਾ)


ਵਿ- ਓਹੋ ਜੇਹੀ. ਤੈਸੀ। ੩. ਵੰਞਸੀ ਦਾ ਸੰਖੇਪ ਜਾਸੀ. "ਮਾਲੁ ਜੋਬਨੁ ਛੋਡਿ ਵੈਸੀ." (ਆਸਾ ਛੰਤ ਮਃ ੫) "ਹਭ ਵੈਸੀ, ਸੁਣਿ ਪਰਦਸੀ." (ਸੂਹੀ ਛੰਤ ਮਃ ੫)


ਦੇਖੋ, ਖਟ ਸ਼ਾਸਤ੍ਰ.


ਮਹਾਭਾਰਤ ਦਾ ਵਕਤਾ ਵ੍ਯਾਸ ਮੁਨਿ ਦਾ ਇੱਕ ਸਿੱਖ. ਇਸ ਦਾ ਰਚਿਆ ਅਸ਼੍ਵਮੇਧ ਪਰਵ ਉੱਤਮ ਗ੍ਰੰਥ ਹੈ. ਵ੍ਯਾਸ ਦੀ ਆਗ੍ਯਾ ਨਾਲ ਇਸ ਨੇ ਜਨਮੇਜਯ ਨੂੰ ਮਹਾਭਾਰਤ ਸੁਣਾਇਆ ਸੀ.


ਦੇਖੋ, ਬੈਹਣ.