Meanings of Punjabi words starting from ਅ

ਵਿ- ਅ਼ਬਦ (ਦਾਸ) ਅੱਲਾ ਦਾ।#੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ ਦਾ ਢਾਡੀ, ਜੋ ਸਿੱਖਸੈਨਾ ਵਿੱਚ ਯੋਧਿਆਂ ਦੀਆਂ ਵਾਰਾਂ ਗਾਕੇ ਵੀਰਰਸ ਦਾ ਉਤਸ਼ਾਹ ਵਧਾਇਆ ਕਰਦਾ ਸੀ. ਦੇਖੋ, ਅਬਦੁਲ। ੩. ਕੁਰੈਸ਼ ਵੰਸ਼ੀ ਅਬਦੁਲ ਮੁੱਤਲਿਬ ਦਾ ਵਡਾ ਪੁਤ੍ਰ ਅਤੇ ਪੈਗੰਬਰ ਮੁਹ਼ੰਮਦ ਦਾ ਪਿਤਾ, ਜਿਸ ਦਾ ਦੇਹਾਂਤ ਸਨ ੫੭੧ ਵਿੱਚ ਹੋਇਆ.


ਸੰ. अबद्घ- ਅਬੱਧ ਵਿ- ਬੰਧਨ ਰਹਿਤ. ਮੁਕਤ. ਆਜ਼ਾਦ। ੨. ਸੰ. ਅਬਧ੍ਯ. ਜੋ ਮਾਰਣ ਯੋਗ੍ਯ ਨਹੀਂ, ਜੈਸੇ- ਬਾਲਕ, ਰੋਗੀ, ਇਸਤ੍ਰੀ ਅਤੇ ਸ਼ਰਣਾਗਤ। ੩. ਜੋ ਕਿਸੇ ਤੋਂ ਮਾਰਿਆ ਨਾ ਜਾ ਸਕੇ। ੪. ਸੰ. ਅਬਾਧ੍ਯ. ਬੇਰੋਕ. ਜੋ ਨਿਵਾਰਣ ਨਾ ਹੋ ਸਕੇ. "ਕਾਲ ਫਾਸ ਅਬਧ ਲਾਗੇ." (ਆਸਾ ਰਵਦਾਸ)


ਦੇਖੋ, ਅਵਧਿ। ੨. ਸੰ. अब्धि- ਅਬ੍‌ਧਿ. ਸੰਗ੍ਯਾ- ਆਪ (ਜਲ) ਨੂੰ ਧਾਰਣ ਵਾਲਾ. ਸਮੁੰਦਰ. ਸਾਗਰ.


ਸੰ. अब्धिजा. ਸੰਗ੍ਯਾ- ਸਮੁੰਦਰ ਤੋਂ ਪੈਦਾ ਹੋਈ ਲੱਛਮੀ। ੨. ਸ਼ਰਾਬ. ਸੁਰਾ.


ਦੇਖੋ, ਅਵਧੂਤ.


ਦੇਖੋ, ਅਵਿਨਾਸੀ.


ਦੇਖੋ, ਆਬਨੂਸ. "ਸ੍ਯਾਹ ਮਨੋ ਅਬਨੂਸਹਿ ਕੋ ਤਰੁ." (ਕ੍ਰਿਸਨਾਵ)


ਅਵ੍ਯਕ੍ਤ. ਵ੍ਯਕ੍ਤਿ. (ਦੇਹ੍‌) ਰਹਿਤ. ਨਿਰਾਕਾਰ. ਦੇਖੋ, ਅਵਿਅਕਤ. "ਅਬਯਕਤ ਰੂਪ ਅਪਾਰ." (ਅਕਾਲ)