Meanings of Punjabi words starting from ਕ

ਰਾਜ ਨਾਭਾ ਵਿੱਚ ਨਜਾਮਤ ਫੂਲ ਦੇ ਥਾਣੇ ਦਿਆਲਪੁਰੇ ਦਾ ਇੱਕ ਪਿੰਡ, ਜੋ ਦੀਨੇ ਤੋਂ ਡੇਢ ਕੋਹ ਦੱਖਣ ਹੈ. ਇਹ ਕਿਸੇ ਸਮੇਂ ਰਾਇਜੋਧ ਦੀ ਰਾਜਧਾਨੀ ਸੀ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਸੇਵਕ ਰਾਇਜੋਧ ਦਾ ਪ੍ਰੇਮ ਦੇਖਕੇ ਪਧਾਰੇ ਹਨ. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇਹ ਅਸਥਾਨ ਚਰਣਾਂ ਨਾਲ ਪਵਿਤ੍ਰ ਕੀਤਾ ਹੈ. "ਜਫ਼ਰਨਾਮਹ" ਇਸੇ ਥਾਂ ਵਿਰਾਜਕੇ ਲਿਖਿਆ ਹੈ. "ਕਿ ਤਸ਼ਰੀਫ਼ ਦਰ ਕਸਬਹ ਕਾਂਗੜ ਕੁਨਦ." (ਜਫਰ) ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਰਾਇਜੋਧ ਨੂੰ ਬਖਸ਼ਿਆ ਕਟਾਰ ਹੁਣ ਸਰਦਾਰ ਬਘੇਲ ਸਿੰਘ ਦੇ ਘਰ ਹੈ.#ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ ਕਾਂਗੜ ੧੬. ਮੀਲ ਉਤੱਰ ਵੱਲ ਹੈ. ਦੇਖੋ, ਜਫਰਨਾਮਾ ਸਾਹਿਬ


ਪੰਜਾਬ ਦਾ ਇੱਕ ਪਹਾੜੀ ਜਿਲਾ ਅਤੇ ਉਸ ਦਾ ਪ੍ਰਧਾਨਨਗਰ, ਜੋ ਕਿਸੇ ਸਮੇਂ ਕਟੋਚ ਰਾਜਪੂਤਾਂ ਦੀ ਰਾਜਧਾਨੀ ਸੀ. ਇਸ ਵੇਲੇ ਜਿਲੇ ਦਾ ਪ੍ਰਧਾਨਨਗਰ "ਧਰਮਸਾਲਾ" ਹੈ.


ਕਾਂਗੜੇ ਦਾ ਈਸ਼ (ਰਾਜਾ). "ਤਬੈ ਕੋਪਿਯੰ ਕਾਂਗੜੇਸੰ ਕਟੋਚੰ." (ਵਿਚਿਤ੍ਰ)


ਦੇਖੋ, ਕਾਚ ੧.। ੨. ਗੁਦਾਚਕ੍ਰ। ੩. ਧੋਤੀ ਦਾ ਉਹ ਪੱਲਾ ਜੋ ਦੋਹਾਂ ਟੰਗਾਂ ਵਿੱਚਦੀਂ ਲੈ ਜਾਕੇ ਟੰਗੀਦਾ ਹੈ. ਸੰ. ਕਕ੍ਸ਼ਾ.


ਸੰ. काञ्चन ਸੰਗ੍ਯਾ- ਸੁਵਰਣ. ਸੋਨਾ. ਕੰਚਨ। ੨. ਵਿ- ਸੁਵਰਣ ਦਾ.