Meanings of Punjabi words starting from ਜ

ਕ੍ਰਿ- ਜੁਲਣੁ. ਜਾਣਾ. ਤੁਰਣਾ. "ਜੋਲਿਕੈ, ਕੈ ਗਲਿ ਲਗੈ ਧਾਇ." (ਸ. ਫਰੀਦ) "ਜੋ ਗੁਰ ਦਸੇ ਬਾਟ ਮੁਰੀਦਾ ਜੋਲੀਐ." (ਆਸਾ ਸੇਖ ਫਰੀਦ)


ਕਪੜਾ ਬੁਣਨ ਵਾਲਾ. ਤੰਤੁਵਾਯ. ਦੇਖੋ, ਜੁਲਾਹਾ. ਬ੍ਰਹਮ੍‍ਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ- ਮਲੇਛ ਪਿਤਾ ਤੋਂ ਕਪੜਾ ਬੁਣਨ ਵਾਲੇ ਦੀ ਕਨ੍ਯਾ ਦੇ ਗਰਭ ਵਿੱਚੋਂ "ਜੋਲਾ" ਜਾਤਿ ਪੈਦਾ ਹੋਈ ਹੈ. "ਨੀਚ ਕੁਲਾ ਜੋਲਾਹਰਾ." (ਆਸਾ ਧੰਨਾ) "ਨਾਮਾ ਛੀਬਾ ਕਬੀਰ ਜੋਲਾਹਾ." (ਸ੍ਰੀ ਅਃ ਮਃ ੩)


ਤੁਰਕੇ. ਜਾਕੇ. ਦੇਖੋ, ਜੋਲਣੁ.


ਚੱਲੀਐ. ਦੇਖੋ, ਜੋਲਣੁ.


ਦੇਖੋ, ਜੋਵਣਾ.


ਵਿ- ਦੇਖਣ ਵਾਲਾ। ੨. ਜੋਤਣ (ਜੋੜਨ) ਵਾਲਾ.


ਸੰਗ੍ਯਾ- ਜੇਮਨ (ਭੋਜਨ ਕਰਨ) ਦਾ ਸੰਸਕਾਰ. ਅੰਨਪ੍ਰਾਸ਼ਨ ਸਸਕਾਰ. ਹਿੰਦੂਮਤ ਅਨੁਸਾਰ ਛੀਵੇਂ ਅਥਵਾ ਅੱਠਵੇਂ ਮਹੀਨੇ ਬਾਲਕ ਨੂੰ ਪਹਿਲੇ ਪਹਿਲ ਅੰਨ ਖਵਾਉਣ ਦਾ ਕਰਮ. "ਜੋਵਣਵਾਰੁ ਨਾਮਕਰਣ." (ਰਾਮ ਮਃ ੫. ਬੰਨੋ)


ਕ੍ਰਿ- ਦੇਖਣਾ. ਤੱਕਣਾ. ਦੇਖੋ, ਜੋਈਦਨ। ੨. ਜੋਤਣਾ ਜੋੜਨਾ. "ਜੋਵਹਿ ਕੂਪ ਸਿੰਚਨ ਕਉ ਬਸੁਧਾ." (ਆਸਾ ਮਃ ੪) "ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ." (ਵਾਰ ਗੂਜ ੨. ਮਃ ੫)


ਦੇਖੋ, ਜੋਬਨ। ੨. ਦੇਖੋ, ਜੋਵਣਾ.