Meanings of Punjabi words starting from ਤ

(ਸੰ. तुड्. ਧਾ- ਤੋੜਨਾ, ਦੁੱਖ ਦੇਣਾ) ਕ੍ਰਿ- ਖੰਡਨ ਕਰਨਾ. ਅਲਗ ਕਰਨਾ. ਸੰਬੰਧ ਜੁਦਾ ਕਰਨਾ.


ਕ੍ਰਿ- ਅੰਤ ਤੀਕ ਨਿਰਵਾਹ ਕਰਨਾ.


ਕ੍ਰਿ. - ਧੁਰ ਪੁਚਾਉਣਾ.


ਸੰਗ੍ਯਾ- ਰੁਪਯੇ ਦੀ ਥੈਲੀ। ੨. ਗਲ ਪਹਿਰਣ ਦਾ ਕੰਠਾ. ਜ਼ੰਜੀਰੀਦਾਰ ਕੰਠਾ। ੩. ਘਾਟਾ. ਕਮੀ। ੪. ਬੰਦੂਕ਼ ਅਤੇ ਤੋਪ ਨੂੰ ਅੱਗ ਦੇਣ ਦਾ ਡੋਰਾ. ਪਲੀਤਾ. ਫਲੀਤਾ. "ਕਲਾ ਪੈ ਜੜੇ ਮੋੜ ਤੋੜੇ ਧੁਖੰਤੇ." (ਗੁਪ੍ਰਸੂ)


ਕ੍ਰਿ- ਤੁੜਵਾਉਣਾ. ਦੇਖੋ, ਤੋਰਾਵੈ ਅਤੇ ਤੋੜਨਾ.


ਕ੍ਰਿ- ਬੰਦੂਕ ਦੇ ਤੋੜੇ ਤੋਂ ਅੱਗ ਦਾ ਚਿੰਗਾੜਾ ਪਲੀਤੇ ਦੀ ਬਾਰੂਦ ਪੁਰ ਝਾੜਨਾ। ੨. ਜੋਸ਼ ਵਿੱਚ ਲਿਆਉਣ ਵਾਲੀ ਗੱਲ ਆਖਕੇ ਦਿਲ ਭੜਕਾਉਣਾ. "ਸਿੰਘਨ ਊਪਰ ਤੋੜਾ ਝਾੜਾ." (ਪ੍ਰਾਪੰਪ੍ਰ)