Meanings of Punjabi words starting from ਬ

ਸੰ. ਵਿਹੀਨ. ਵਿ- ਛੱਡਿਆ ਹੋਇਆ। ੨. ਵਰਜਿਆ ਹੋਇਆ। ੩. ਬਿਨਾ. ਰਹਿਤ. ਦੇਖੋ, ਅ਼. [بدۇن] ਬਦੂਨ. "ਪਿਰਹਿ ਬਿਹੂਨ ਕਤਹਿ ਸੁਖ ਪਾਏ?" (ਸੂਹੀ ਫਰੀਦ) "ਨਾਮ ਬਿਹੂਨੜਿਆ ਸੋ ਮਰਨਿ ਵਿਸ਼੍ਹਰਿ (ਆਸਾ ਮਃ ੫)


ਸੰ. ਵਿਹੰਗ- ਵਿਹੰਗਮ. ਵਿਹ (ਆਕਾਸ਼) ਵਿੱਚ ਜੋ ਗਮਨ ਕਰੇ, ਪੰਛੀ। ੨. ਸੂਰਯ। ੩. ਪੰਛੀ ਜੇਹੀ ਵ੍ਰਿੱਤਿ ਵਾਲਾ ਵਿਰਕ੍ਤ ਸਾਧੁ. "ਰਹੈ ਬਿਹੰਗਮ ਕਤਹਿ ਨ ਜਾਈ." (ਗਉ ਬਾਵਨ ਕਬੀਰ)


ਵਿ- ਖੰਡਨ. ਚੰਗੀ ਤਰਾਂ ਕੱਟਣਾ. "ਖਗ ਖੰਡ ਬਿਹੰਡੰ." (ਵਿਚਿਤ੍ਰ) "ਅਖੰਡਲ ਕੇ ਅਰਿ ਕੀਨ ਬਿਹੰਡਾ." (ਨਾਪ੍ਰ) ੨. ਵਿ- ਹਨਨ. ਚੰਗੀ ਤਰਾਂ ਮਾਰਨਾ.


ਸੰ. वृहन्नल- ਬ੍ਰਿਹੱਨਲ. ਵਡਾ ਕਾੱਨਾ (ਨੜਾ). ੨. ਜਦ ਅਰਜੁਨ ਰਾਜਾ ਵਿਰਾਟ ਦੇ ਘਰ ਲੁਕਕੇ ਇੱਕ ਵਰ੍ਹਾ ਰਿਹਾ ਹੈ, ਤਦ ਉਸ ਨੇ ਆਪਣਾ ਇਹ ਨਾਮ ਧਰਾਇਆ, ਅਰ ਆਪਣੇ ਤਾਂਈਂ ਖੁਸਰਾ ਪ੍ਰਗਟ ਕੀਤਾ. "ਭਾ ਬਿਹੰਡੜਾ ਅਰਜੁਨ ਤਬ ਹੀ." (ਨਾਪ੍ਰ) ੩. "ਬ੍ਰਿਹੱਨਲ" ਨਾਮ ਤੋਂ ਜੋ ਅਰਜੁਨ ਖੁਸਰਾ ਬਣਕੇ ਰਿਹਾ, ਇਸੇ ਤੋਂ ਨਾਮਰਦ (ਨਪੁੰਸਕ) ਲਈ ਕਵੀਆਂ ਨੇ ਇਹ ਸ਼ਬਦ ਵਰਤਿਆ ਹੈ. "ਕਾਰਤਕੇਯ ਹ੍ਵੈਰਹਾ ਬਿਹੰਡਲ। ਬ੍ਰਹਮ ਛਾਡ ਗ੍ਰਹਿ ਗਹ੍ਯੋ ਕਮੰਡਲ." (ਚਰਿਤ੍ਰ ੪੦੫)