Meanings of Punjabi words starting from ਮ

ਵੈਦਿਕ ਸਮੇਂ ਵਿੱਚ ਮੰਨੇ ਹੋਏ ਪ੍ਰਿਥਿਵੀ ਅਤੇ ਆਕਾਸ਼ ਦੇ ਰੱਛਕ ਦੋ ਦੇਵਤੇ, ਮਿਤ੍ਰ ਅਤੇ ਵਰੁਣ.¹ ਅਸ਼੍ਵਿਨੀਕੁਮਾਰਾਂ ਵਾਂਙ ਇਹ ਇਕੱਠਾ ਨਾਉਂ ਆਉਂਦਾ ਹੈ. ਇਨ੍ਹਾਂ ਦੇ ਹੀ ਵੀਰਯ ਤੋਂ ਵਸ਼ਿਸ੍ਟ ਅਤੇ ਅਗਸ੍ਤ੍ਯ ਰਿਖੀ ਜਨਮੇ ਸਨ.


ਸੰ. मित्रेषु. ਸਪਤਮੀ ਵਿਭਕਤਿ. ਮਿਤ੍ਰੋਂ ਮੇਂ. "ਇਸਟ ਮਿਤ੍ਰੇਖੁ ਬਾਂਧਵਹ." (ਗਾਥਾ)


ਸੰ. मिथ. ਧਾ- ਸਮਝਣਾ. ਜੁੜਨਾ. ਮਿਲਣਾ। ੨. ਦੇਖੋ, ਮਿਥ੍ਯਾ. "ਉਰਝਿਓ ਮਿਥਬਿਉਹਾਰ." (ਚਉਬੋਲੇ ਮਃ ੫); ਸੰ. ਵ੍ਯ- ਆਪਸ ਮੇ. ਪਰਸਪਰ। ੨. ਏਕਾਂਤ ਵਿੱਚ.


ਕ੍ਰਿ- ਸੋਚਣਾ. ਵਿਚਾਰਨਾ। ੨. ਸਮਝਣਾ। ੩. ਖਿਆਲ ਨੂੰ ਪੱਕਿਆਂ ਕਰਨਾ. ਦੇਖੋ, ਮਿਥ ੧.


ਵਿ- ਮਿਥ੍ਯਾਰੂਪ. ਅਸਤ੍ਯ. ਜੋ ਯਥਾਰਥ ਨਹੀਂ "ਮਿਥਨ ਮਨੋਰਥ ਸੁਪਨਆਨੰਦ." (ਆਸਾ ਮਃ ੫) "ਮਿਥਨ ਸਭ ਬਿਸਥਾਰ." (ਸਾਰ ਮਃ ੫) ੨. ਦੇਖੋ, ਮਿਥੁਨ ਅਤੇ ਮੈਥੁਨ.


ਦੇਖੋ, ਮੋਹਾਸਾ.


ਦੇਖੋ, ਮਿਥਣਾ.


ਮਿਥ੍ਯਾ ਹਨ. ਦੇਖੋ, ਮਿਥਨ. "ਮਿਥਨੀ ਬਿਸਥਾਰ." (ਸਾਰ ਪੜਤਾਲ ਮਃ ੫)


ਦੇਖੋ, ਮਿਥਿਲਾ.