Meanings of Punjabi words starting from ਸ

ਸੰ. ਸ੍ਵਾਸ. ਸੰਗ੍ਯਾ- ਸਾਹ. ਦਮ. "ਸਾਸ ਬਿਨਾ ਜਿਉ ਦੇਹੁਰੀ." (ਕੇਦਾ ਛੰਤ ਮਃ ੫) ੨. ਸ੍ਵਰ. ਸੁਰ. "ਪੂਰੇ ਤਾਲ ਨਿਹਾਲੇ ਸਾਸ." (ਭੈਰ ਨਾਮਦੇਵ) ੩. ਸੰ. ਸ਼ਾਸਤ੍ਰ. "ਪੰਡਿਤ ਸੰਗਿ ਬਸਹਿ ਜਨ ਮੂਰਖ ਆਗਮ ਸਾਸ ਸੁਨੇ." (ਮਾਰੂ ਮਃ ੧) ੪. ਸੰ. ਸ਼੍ਵਸ਼੍ਰੁ. ਸੱਸ. ਵਹੁਟੀ ਦੀ ਮਾਂ। ੫. ਸ੍ਵਾਸ ਰੋਗ. ਦਮਕਸ਼ੀ. ਦਮਾ. "ਸਨਪਾਤ ਸਾਸ ਭਗਿੰਦ੍ਰ ਜੁਰ." (ਸਲੋਹ) ਸੰਨਿਪਾਤ ਸ੍ਵਾਸ ਰੋਗ ਭਗੰਦਰ ਅਤੇ ਜ੍ਵਰ (ਤਾਪ). ੬. ਸੰ. शास् ਸ਼ਾਸ. ਧਾ- ਤਅ਼ਰੀਫ਼ ਕਰਨਾ. ਵਡਿਆਉਣਾ. ਉਪਦੇਸ਼ ਕਰਨਾ. ਹਿਤ ਦੀ ਬਾਤ ਕਹਿਣੀ. ਹੁਕਮ ਦੇਣਾ. ਦੰਡ ਦੇਣਾ. ਤਾੜਨਾ। ੭. ਸੰਗ੍ਯਾ- ਆਗ੍ਯਾ. ਹੁਕਮ। ੮. ਫ਼ਾ. [شاش] ਸ਼ਾਸ਼. ਮੂਤ੍ਰ. ਪੇਸ਼ਾਬ. ਦੇਖੋ, ਸ਼ਾਸ਼ੀਦਨ.


ਸੰ. ਸ਼ਾਸਕ. ਵਿ- ਹੁਕਮ ਕਰਨ ਵਾਲਾ। ੨. ਸੰਗ੍ਯਾ- ਰਾਜਾ। ੩. ਗੁਰੂ. ਦੇਖੋ, ਸਾਸ ੬.


ਜੀਵਨ ਅਤੇ ਰੋਜ਼ੀ. ਜ਼ਿੰਦਗੀ ਅਤੇ ਖਾਨ ਪਾਨ. "ਸਾਸ ਗ੍ਰਾਸ ਕੋ ਦਾਤੇ ਠਾਕੁਰ." (ਗਉ ਕਬੀਰ) ੨. ਸ੍ਵਾਸ ਦਾ ਅੰਦਰ ਬਾਹਰ ਆਉਣਾ ਜਾਣਾ.


ਦੇਖੋ, ਅਸਟਾਂਗ ਪ੍ਰਣਾਮ.


ਅੱਠ ਅੰਗਾਂ ਸਹਿਤ ਨਮਸਕਾਰ. ਦੇਖੋ, ਅਸਟਾਂਗ ਪ੍ਰਣਾਮ.


ਡਿੰਗ. ਸੰਗ੍ਯਾ- ਆਗ੍ਯਾ. ਹੁਕਮ. ਦੇਖੋ, ਸਾਸ ੬. ਅਤੇ ਸਾਸਨ.


ਸੰਗ੍ਯਾ- ਸ਼ਾਸਨਾ (ਤਾੜਨਾ) ਕਰਨ ਵਾਲੀ, ਰਾਜਾ ਦੀ ਸੈਨਾ. (ਸਨਾਮਾ) ੨. ਵਿ- ਹੁਕੂਮਤ ਕਰਨ ਵਾਲੀ. ਦੇਖੋ, ਸਾਸ ੬.