Meanings of Punjabi words starting from ਚ

ਸੰ. चन्द्रचूड ਸੰਗ੍ਯਾ- ਚੰਦ੍ਰਮਾ ਨੂੰ ਚੂੜ (ਮੁਕੁਟ) ਵਿੱਚ ਧਾਰਨ ਵਾਲਾ. ਜਿਸ ਦੇ ਜੂੜੇ ਪੁਰ ਚੰਦ੍ਰਮਾ ਹੈ. ਸ਼ਿਵ ਚੰਦ੍ਰਮੌਲਿ.


ਚੰਦ੍ਰਮਾ ਦਾ ਪ੍ਰਕਾਸ਼. ਦੇਖੋ, ਚੰਦ੍ਰ. "ਨਮੋ ਚੰਦ੍ਰਚੰਦ੍ਰੇ." (ਜਾਪੁ)


ਸੰਗ੍ਯਾ- ਚੰਦ੍ਰ ਪਹਾੜ ਤੋਂ ਪੈਦਾ ਹੋਈ, ਚੰਦ੍ਰਭਾਗਾ ਨਦੀ. (ਸਨਾਮਾ) ਚੰਦ੍ਰ ਪਹਾੜ ਹੈ ਜਿਸ ਦੀ ਯੋਨਿ (ਉਤਪੱਤੀ ਦਾ ਅਸਥਾਨ).


ਸੰਗ੍ਯਾ- ਚੰਦ੍ਰਮਾ ਦੀ ਸ਼ਕਤਿ। ੨. ਚੰਦ੍ਰਿਕਾ. ਚਾਂਦਨੀ.


ਸੰਗ੍ਯਾ- ਸ਼ਿਵ, ਜੋ ਸਿਰ ਪੁਰ ਚੰਦ੍ਰਮਾ ਰਖਦਾ ਹੈ। ੨. ਚੰਦ੍ਰਮਾ ਨੂੰ ਧਾਰਨ ਵਾਲਾ, ਆਕਾਸ਼ (ਸਨਾਮਾ)


ਸੰਗ੍ਯਾ- ਚੰਦ੍ਰਧਰ (ਆਕਾਸ਼) ਵਿੱਚ ਵਿਚਰਨ ਵਾਲਾ ਤੀਰ. (ਸਨਾਮਾ) ੨. ਪੰਛੀ.


ਦੇਖੋ, ਅਰਧਚੰਦ੍ਰ ਅਤੇ ਚੰਦ੍ਰ ੧੦.


ਚੰਦ੍ਰਮਾ ਦਾ ਅ਼ਕਸ.


ਦੇਖੋ, ਚਾਂਦ੍ਰਾਯਣ, ਚੰਦ੍ਰਾਇਣ ਅਤੇ ਰੋਜ.


ਰਾਧਾ ਦੀ ਇੱਕ ਪ੍ਯਾਰੀ ਸਹੇਲੀ. "ਚੰਦ੍ਰਭਗਾ ਜਿਹ ਨਾਮ ਸਖੀ ਕੋ ਹੈ." (ਕ੍ਰਿਸਨਾਵ) ੨. ਝਨਾਂ. ਦੇਖੋ, ਚੰਦ੍ਰਭਾਗਾ. "ਐਰਾਵਤੀ ਏਕ ਦਿਸਿ ਵਾਰੀ।xx ਚੰਦ੍ਰਭਗਾ ਦਿਸਿ ਦੁਤਿਯ ਸੁਹਾਈ." (ਨਾਪ੍ਰ)


ਚੰਦ੍ਰਭਾਗਾ (ਝਨਾਂ) ਨਦੀ ਦੇ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)