Meanings of Punjabi words starting from ਜ

ਸੰਗ੍ਯਾ- ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨. ਗੱਠ. ਗੰਢ. ਟਾਂਕਾ। ੩. ਸ਼ਰੀਰ ਦੀ ਸੰਧਿ. ਗੋਡਾ, ਕੂਹਣੀ ਆਦਿ ਸਥਾਨ. Joints । ੪. ਤੁਲਨਾ. ਬਰਾਬਰੀ। ੫. ਦਾਉ. ਪੇਂਚ। ੬. ਦੇਖੋ, ਜੋੜਨਾ.


ਸੰਗ੍ਯਾ- ਉਪਕ੍ਰਮ ਉਪਸੰਹਾਰ. ਉਤਪੱਤਿ ਅਤੇ ਵਿਨਾਸ਼. ਰਚਨਾ ਅਤੇ ਲੈ। ੨. ਮੰਡਨ ਅਤੇ ਖੰਡਨ। ੩. ਇੱਕ ਬੂਟੀ, ਜਿਸ ਵਿੱਚ ਪਾਰਾ ਮਰਦਾ ਹੈ.


ਕ੍ਰਿ- ਮਿਲਾਉਣਾ। ੨. ਜਮਾ ਕਰਨਾ. ਇਕੱਠਾ ਕਰਨਾ। ੩. ਮੀਜ਼ਾਨ ਦੇਣੀ.