ਵਿਤਾਵਨ- ਅੰਧ ਅਗ੍ਯਾਨੀ ਗੁਜ਼ਾਰਦਾ ਹੈ. "ਹਉ ਹਉ ਕਰਤ ਬਿਹੰਧੁ." (ਮਃ ੫. ਵਾਰ ਰਾਮ ੨)
nan
ਸੰ. ਵਿਕਸਨ. ਖਿੜਨਾ. ਪ੍ਰਫੁੱਲਿਤ ਹੋਣਾ। ੨. ਪ੍ਰਸੰਨ ਹੋਣਾ। ੩. ਮੁਸਕਰਾਉਣਾ. ਹੱਸਣਾ.
ਦੇਖੋ, ਵਿਕਚ.
ਸੰ. ਵਿਕਟ. ਸੰਗ੍ਯਾ- ਫੋੜਾ। ੨. ਜ਼ਖ਼ਮ. ਫੱਟ। ੩. ਵਿ- ਬੁਰੀ ਸ਼ਕਲ ਦਾ. ਭਯਾਨਕ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੪. ਵਡਾ ਬਿਖੜਾ. "ਬਿਕਟ ਘਾਟ ਘਟ ਮਾਹੀਂ." (ਗਉ ਬਾਵਨ ਕਬੀਰ) ੫. ਅੰ. Picket. ਤਲਾਵਾ. ਚੋਰ ਪਹਿਰਾ. "ਤੁਰਕ ਹੁਤੇ ਸੋਏਪਰੇ ਪਹਿਰੇ ਬਿਕਟਾਂ ਲਾਇ." (ਪੰਪ੍ਰ)
ਵਿ- ਬਿਨਾ ਕੱਟਣ ਤੋਂ, ਜੋ ਕੱਟਿਆ ਨਾ ਜਾਵੇ. ਅਛੇਦ੍ਯ. "ਝਟਦੈ ਪਟਕੇ ਬਿਕਟੀਲੇ." (ਚਰਿਤ੍ਰ ੧) ੨. ਵਿਸ਼ੇਸ (ਬਹੁਤ) ਕਟੀਲਾ.
nan
ਸੰ. ਵਿਕ੍ਰਯਣ. ਵੇਚਣਾ. ਮੁੱਲ ਲੈ ਕੇ ਕਿਸੇ ਵਸ੍ਤੁ ਦਾ ਦੇਣਾ.
ਸੰ. ਵਿਕ੍ਰਯ. ਵੇਚਣਾ. ਮੁੱਲ ਲੈ ਕੇ ਵਸ੍ਤੁ ਦਾ ਦੇਣਾ। ੨. ਅ਼. [بِکر] ਕੁਆਰੀ ਕੱਨ੍ਯਾ। ੩. ਕੁਆਰਾਪਨ। ੪. ਅਣਵਿੱਧ ਮੋਤੀ.
ਦੇਖੋ, ਬਕਰਜਾਂ.
ਸੰਗ੍ਯਾ- ਨਿੰਦਿਤ ਕਰਮ. ਕੁਕਰਮ. ਵਿਕਰ੍ਮ। ੨. ਦੇਖੋ, ਵਿਕ੍ਰਮ.
nan