Meanings of Punjabi words starting from ਮ

ਸੰ. ਮਿਥ੍ਯਾ. ਵਿ- ਅਸਤ੍ਯ. ਜੋ ਸਦਾ ਇੱਕਰਸ ਨਹੀਂ. "ਮਿਥਿਆ ਹਉਮੈ ਮਮਤਾ ਮਾਇਆ." (ਸੁਖਮਨੀ) ੨. ਸੰਗ੍ਯਾ- ਝੂਠ. ਅਨ੍ਰਿਤ. "ਮਿਥਿਆ ਨਾਹੀ ਰਸਨਾ ਪਰਸ." (ਸੁਖਮਨੀ) ੩. ਵਿ- ਨਿਸਫਲ. ਵ੍ਰਿਥਾ. "ਮਿਥਿਆ ਤਨ ਨਹੀ ਪਰਉਪਕਾਰਾ" (ਸੁਖਮਨੀ) ੪. ਨਾਪਾਯਦਾਰ. ਵਿਨਸਨਹਾਰ. "ਮਿਥਿਆ ਰਾਜ ਜੋਬਨ ਧਨ ਮਾਲ." (ਸੁਖਮਨੀ) ੫. ਕ੍ਰਿ. ਵਿ- ਝੂਠੇ ਤੌਰ ਪੁਰ. ਅਸਤ੍ਯਤਾ ਸੇ। ੬. ਮਿਥਣਾ ਕ੍ਰਿਯਾ ਦਾ ਭੂਤਕਾਲ, ਜਿਵੇਂ- ਉਸ ਨੇ ਆਪਣੇ ਹਿਤ ਲਈ ਇਹ ਮਿਥਿਆ.; ਦੇਖੋ, ਮਿਥਿਆ। ੨. ਝੂਠ. ਅਨ੍ਰਿਤ. ਦਰੋਗ਼. "ਇਹ ਛਬਿ ਪ੍ਰਭਾਵ ਮਿਥ੍ਯਾ ਸੁਭਟ." (ਪਾਰਸਾਵ) ੩. ਬਿਨਸਨਹਾਰ. "ਮਿਥ੍ਯੰਤ ਦੇਹੰ." (ਸਹਸ ਮਃ ੫)

ਝੂਠੀ- ਪ੍ਰਤੀਤਿ. ਝੂਠੀ ਗੱਲ ਵਾਸਤੇ ਝੂਠਾ ਹੀ ਪ੍ਰਮਾਣ ਦੇਕੇ ਕਿਸੇ ਬਾਤ ਨੂੰ ਸਾਬਤ ਕਰਨਾ, "ਮਿਥ੍ਯਾਧ੍ਯਵਸਿਤਿ" ਅਲੰਕਾਰ ਹੈ.#ਝੂਠ ਅਰਥ ਕੀ ਸਿੱਧਿ ਕੋ ਝੂਠੇ ਵਰਣਨ ਆਨ,#ਮਿਥ੍ਯਧ੍ਯਵਸਿਤਿ ਕਹਿਤ ਹੈਂ ਭੂਸਣ ਸੁਕਵਿ ਸੁਜਾਨ.#(ਸ਼ਿਵਰਾਜਭੂਸਣ)#ਉਦਾਹਰਣ-#ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ,#ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ,#× × × × × ×#ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲ ਉਰੇ ਲਿਆਵੈ,#ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ,#× × × × × ×#ਕਹਤ ਕਬੀਰ ਸੁਨਹੁ ਰੇ ਸੰਤਹੁ, ਕੀਟੀ ਪਰਬਤੁ ਖਾਇਆ,#ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ. (ਆਸਾ ਕਬੀਰ)#ਨਿਸ਼ਚੈ ਜਾਨਹੁ ਝੂਠੀ ਮਾਯਾ, ×××#ਤੈਸੇ ਝੂਠੇ ਤਿਹ ਬਿਵਹਾਰਾ, ×××#ਸੁਪਨ ਵਿਖੇ ਜਿਉ ਸਰਿਤਾ ਵਾਰਾ,#ਚਹਿਤ ਨਾਉ ਚਢ ਉਤਰ੍ਯੋ ਪਾਰਾ,#ਸੁਪਨ ਟਕਾ ਦੇ ਸੋ ਲਁਘਜਾਈ,#ਇਸੀ ਰੀਤਿ ਤਿਁਹ ਲੇਹੁ ਲਖਾਈ.#(ਨਾਪ੍ਰ)#ਸਸੇਸਿੰਗ ਕੇ ਨਾਦ ਸੇ ਮੰਤ੍ਰ ਨਿਰੱਖਰ ਗਾਇ,#ਸ੍ਵਾਰਥਿ ਨਰ ਕੋ ਮਨ ਤਬੈ ਅਪਨੇ ਕਰ ਮੇ ਆਇ.#ਸ੍ਵਾਰਥੀ ਦਾ ਮਨ ਵਸ਼ਿ ਕਰਨਾ ਮਿਥ੍ਯਾ ਗੱਲ ਹੈ, ਉਸ ਵਾਸਤੇ ਮਿਥ੍ਯਾ ਯਤਨ ਦੱਸਿਆ ਹੈ.#ਰਵਿ ਰਸ਼ਮੇਂ ਲੈ ਗਗਨ ਮੇ ਸੁੰਦਰ ਮੰਦਿਰ ਛਾਇ,#ਬਚ੍ਯੋ ਚਹੈਂ ਜੇ ਕਾਲ ਤੇ ਰਾਖਹੁ ਦੇਹ ਦੁਰਾਇ.#(ਅਲੰਕਾਰ ਸਾਗਰਸੁਧਾ)

ਨਿਮਿ ਦੇ ਪੁਤ੍ਰ ਮਿਥਿ ਦਾ ਦੇਸ਼, ਜਿਸ ਨੂੰ ਤਿਰਹੁਤ ਅਤੇ ਵਿਦੇਹ ਭੀ ਆਖਦੇ ਸਨ. ਇਸ ਦੇ ਪੂਰਵ ਕੌਸ਼ਿਕੀ ਨਦੀ, ਪੱਛਮ ਗੰਡਕਾ, ਉੱਤਰ ਹਿਮਾਲਯ ਅਤੇ ਦੱਖਣ ਗੰਗਾ ਹੈ. ਹੁਣ ਇਹ ਇਲਾਕਾ ਦਰਭੰਗਾ, ਚੰਪਾਰਨ, ਮੁਜੱਫਰਪੁਰ ਵਿੱਚ ਵੱਡਿਆ ਹੋਇਆ ਹੈ। ੨. ਜਨਕ ਰਾਜਾ ਦੀ ਪੁਰੀ. ਜਨਕ ਦੀ ਰਾਜਧਾਨੀ. ਹੁਣ "ਸੀਤਾਮਾੜੀ" ਨਾਮਕ ਥਾਂ ਹੀ ਜਨਕਪੁਰੀ ਮੰਨੀ ਜਾਂਦੀ ਹੈ. ਇਸ ਤੋਂ ਇੱਕ ਮੀਲ ਉੱਤਰ ਸੀਤਾ ਦੇ ਜਨਮ ਦਾ ਥਾਂ ਹੈ, ਜਿੱਥੇ ਹਲਵਾਹੁੰਦੇ ਜਨਕ ਨੂੰ ਸੀਤਾ ਲੱਭੀ ਸੀ. ਸੀਤਾਮਾੜੀ ਤੋਂ ਛੀ ਮੀਲ ਤੇ ਸ਼ਿਵਧਨੁਖ ਤੋੜਨ ਦਾ ਥਾਂ "ਧੇਨੁਕਾ" ਦੱਸਿਆ ਜਾਂਦਾ ਹੈ.

ਮਿਥਿਲਾ ਦਾ ਈਸ਼, ਰਾਜਾ ਜਨਕ.

ਜਨਕਪੁਤ੍ਰੀ. ਸੀਤਾ.