Meanings of Punjabi words starting from ਵ

ਸੰ. वैडुर्य. ਅਥਵਾ वैदूर्य- ਵੈਦੂਰ੍‍ਯ. ਸੰਗ੍ਯਾ- ਬਿੱਲੀ ਦੀ ਅੱਖ ਜੇਹੀ ਮਣਿ. ਲਹਸੁਨਿਯਾ. ਕਈ ਕਵੀ ਸਬਜ਼ੇ ਰਤਨ ਨੂੰ ਭੀ ਵੈਡੂਰ੍‍ਯ ਆਖਦੇ ਹਨ, ਪਰ ਅਸਲ ਨਾਮ ਇਹ ਲਹਸੁਨਿਯੇ ਦਾ ਹੈ.


ਸੰਗ੍ਯਾ- ਵਚਨ. ਵਾਕ੍ਯ. ਬਾਣੀ. "ਕੰਨੀ ਸੁਣੈ ਨ ਵੈਣ." (ਸ੍ਰੀ ਮਃ ੧) ੨. ਵਿਲਾਪ. ਕੀਰਨਾ। ੩. ਸੰ. ਬਾਂਸ ਦਾ ਬਣਿਆ ਸਾਮਾਨ। ੪. ਬਾਂਸ ਦਾ ਸਾਮਾਨ ਬਣਾਉਣ ਵਾਲਾ ਕੀਰਾਗਰ.


ਸੰਗ੍ਯਾ- ਵਚਨ. ਵਾਕ੍ਯ. ਬਾਣੀ. "ਕੰਨੀ ਸੁਣੈ ਨ ਵੈਣ." (ਸ੍ਰੀ ਮਃ ੧) ੨. ਵਿਲਾਪ. ਕੀਰਨਾ। ੩. ਸੰ. ਬਾਂਸ ਦਾ ਬਣਿਆ ਸਾਮਾਨ। ੪. ਬਾਂਸ ਦਾ ਸਾਮਾਨ ਬਣਾਉਣ ਵਾਲਾ ਕੀਰਾਗਰ.


ਵਚਨਾਂ ਦ੍ਵਾਰਾ. "ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ." (ਮਾਝ ਅਃ ਮਃ ੩)


ਸਿੰਧੀ. ਵਾਕ੍ਯ. ਵਚਨ.


ਵਿਤਰਣ (ਦਾਨ) ਦ੍ਵਾਰਾ ਜੋ ਲੰਘੀ ਜਾਵੇ. ਪੁਰਾਣਾਂ ਅਨੁਸਾਰ ਯਮਲੋਕ ਦੇ ਉਰਲੇ ਪਾਸੇ ਦੀ ਇੱਕ ਨਦੀ, ਜੋ ਦੋ ਯੋਜਨ ਚੌੜੀ ਹੈ. ਇਹ ਦੁਰਗੰਧ ਭਰੀ, ਅੱਗ ਜੇਹੇ ਤੱਤੇ ਪਾਣੀ ਵਾਲੀ ਅਤੇ ਭਯੰਕਰ ਪ੍ਰਵਾਹ ਦੀ ਨਦੀ ਹੈ. ਇਸੇ ਤੋਂ ਤਰਣ ਲਈ ਹਿੰਦੂ ਗਊ ਆਦਿ ਦਾਨ ਕਰਦੇ ਹਨ. ਇਸ ਦੀ ਉਤਪੱਤੀ ਸਤੀ ਦੇ ਵਿਯੋਗ ਨਾਲ ਰੋਂਦੇ ਹੋਏ ਸ਼ਿਵ ਦੇ ਹੰਝੂਆਂ ਤੋਂ ਲਿਖੀ ਹੈ। ੨. ਉੜੀਸੇ ਦੀ ਇੱਕ ਪਵਿਤ੍ਰ ਨਦੀ.


ਦੇਖੋ, ਬੈਦਕ, ਵੈਦਿਕ ਅਤੇ ਵੈਦਯਕ.


ਸੰਗ੍ਯਾ- ਵੈਦ੍ਯਕ੍ਰਿਯਾ. ਤ਼ਿਬਾਬਤ. "ਵੈਦੁ ਬੁਲਾਇਆ ਵੈਦਗੀ." (ਮਃ ੧. ਵਾਰ ਮਲਾ)