Meanings of Punjabi words starting from ਕ

ਸੰਗ੍ਯਾ- ਕੰਢਾ. ਕਿਨਾਰਾ. ਤਟ। ੨. ਦੇਖੋ, ਕੰਠਾ.


ਕ੍ਰਿ. ਵਿ- ਕੰਢੇ. ਕਿਨਾਰੇ। ੨. ਪਾਸੇ. ਇੱਕ ਤਰਫ. "ਕਾਠੈ ਰਹਿਗਇਓ ਰਾਮ." (ਸ. ਕਬੀਰ)


ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ.


ਸੰਗ੍ਯਾ- ਜਨਮਪਤ੍ਰੀ, ਜਿਸ ਦੇ ਬਾਰਾਂ ਕਾਂਡ ਹਨ. "ਗਣਿ ਗਣਿ ਜੋਤਿਕੁ ਕਾਂਡੀ ਕੀਨੀ." (ਰਾਮ ਅਃ ਮਃ ੧) ੨. ਵੇਦ ਦੀ ਸ਼ਾਖਾ. ਸੰ. काण्डिका "ਵੇਦਾਂ ਕੀ ਕਾਂਡੀਆਂ ਮੈ ਕਹਾ ਥਾ." (ਜਸਭਾਮ)


ਸੰਗ੍ਯਾ- ਕਿਨਾਰਾ. ਤਟ. ਕੰਢਾ. "ਮਹਾ ਤਰੰਗ ਤੇ ਕਾਂਢੈ ਲਾਗਾ." (ਪ੍ਰਭਾ ਅਃ ਮਃ ੫)


ਵਿਸ਼ੇਸ ਕਰਕੇ ਦੱਸਿਆ. ਦੇਖੋ, ਕਾਢਨਾ ੪। ੨. ਕਥਨ ਕੀਤਾ. "ਸੇਵਕ ਸੇਈ ਕਾਂਢਿਆ." (ਵਡ ਛੰਤ ਮਃ ੫) ੩. ਕਥਿਤ. ਕਹਿਆ ਹੋਇਆ. "ਚਹੁ ਜੁਗੀ ਕਲਿਕਾਲੀ ਕਾਂਢੀ." (ਵਾਰ ਸੋਰ ਮਃ ੩) ਸਾਰੇ ਜੁਗਾਂ ਵਿੱਚ ਕਲਿਯੁਗ ਕਲੰਕਿਤ ਕਥਨ ਕੀਤਾ ਹੈ। ੪. ਕਥਨ ਕੀਤਾ ਜਾਂਦਾ ਹੈ. ਕਹੀਦਾ ਹੈ. "ਸਭ ਕਿਛੁ ਤਾਂਕਾ ਕਾਢੀਐ." (ਆਸਾ ਮਃ ੫) "ਨਾਨਕ ਆਸਕੁ ਕਾਂਢੀਐ ਸਦਹੀ ਰਹੈ ਸਮਾਇ." (ਵਾਰ ਆਸਾ ਮਃ ੨)