Meanings of Punjabi words starting from ਚ

ਸੰ. ਹਿਮਾਲਯ ਦੇ ਚੰਦ੍ਰਭਾਗ ਨਾਮਕ ਅਸਥਾਨ ਤੋਂ ਨਿਕਲੀ ਹੋਈ ਇੱਕ ਨਦੀ. ਚਨਾਬ. ਝਨਾਂ. ਰਿਗਵੇਦ ਵਿੱਚ ਇਸ ਦਾ ਨਾਮ ਅਸਿਕ੍ਨੀ¹ ਹੈ. ਲਾਹੁਲ ਪਾਸੋਂ ਚਨਾਬ ਦੇ ਦੋ ਪ੍ਰਵਾਹ ਨਿਕਲਦੇ ਹਨ. ਮੁੱਢ ਦੇ ਸੋਮੇ ਤੋਂ ੧੧੫ ਮੀਲ ਪੁਰ ਤੰਦੀ ਪਾਸ ਦੋਵੇਂ ਇਕੱਠੇ ਹੋ ਜਾਂਦੇ ਹਨ. ਇਹ ਨਦੀ ਕਸ਼ਮੀਰ ਦੇ ਇ਼ਲਾਕੇ ਅਖਨੂਰ ਕਿਸ੍ਟਵਾਰ ਅਤੇ ਚੰਬਾ ਰਾਜ ਵਿੱਚ ਵਹਿੰਦੀ ਹੋਈ ਅਰ ਸਿਆਲਕੋਟ ਵਜ਼ੀਰਾਬਾਦ ਦੀ ਜ਼ਮੀਨ ਨੂੰ ਸੈਰਾਬ ਕਰਦੀ ਝੰਗ ਦੇ ਜਿਲੇ ਜੇਹਲਮ ਨਾਲ ਮਿਲਕੇ, ਅਰ ਸਿੰਧੁ ਪਾਸ ਰਾਵੀ ਨਾਲ ਇਕੱਠੀ ਹੋਕੇ ਮਿੱਠਨਕੋਟ ਦੇ ਮਕ਼ਾਮ ਸਿੰਧੁਨਦ ਵਿੱਚ ਜਾ ਮਿਲਦੀ ਹੈ.


ਚੰਦ੍ਰਭਾਗਾ ਨਦੀ ਦਾ ਈਸ਼ (ਸ੍ਵਾਮੀ) ਵਰੁਣ, ਉਸ ਦਾ ਆਯੁਧ (ਸ਼ਸਤ੍ਰ) ਫਾਸੀ (ਪਾਸ਼). (ਸਨਾਮਾ)


ਤਲਵੰਡੀ ਨਿਵਾਸੀ ਸੰਧੂ ਜੱਟ, ਜੋ ਭਾਈ ਬਾਲੇ ਦਾ ਪਿਤਾ ਸੀ। ੨. ਜੋਤਿਸ ਅਨੁਸਾਰ ਚੰਦ੍ਰਮਾ ਅਤੇ ਸੂਰਜ ਅਮਾਵਸ ਨੂੰ ਇੱਕਠੇ ਹੁੰਦੇ ਹਨ. ਅਮਾਵਸ ਦਾ ਜੰਮਿਆ ਆਦਮੀ ਸੁਸਤ ਅਤੇ ਦਰਿਦ੍ਰੀ ਹੁੰਦਾ ਹੈ, ਇਸ ਕਾਰਣ ਆਲਸੀ ਆਦਮੀ ਨੂੰ ਲੋਕ ਚੰਦ੍ਰਭਾਨ ਆਖਦੇ ਹਨ। ੩. ਕ੍ਰਿਸਨ ਜੀ ਦੀ ਪ੍ਯਾਰੀ ਗੋਪੀ ਚੰਦ੍ਰਾਵਲੀ ਦਾ ਪਿਤਾ, ਜੋ ਮਹੀਭਾਨੁ ਦਾ ਪੁਤ੍ਰ ਸੀ.


ਚੰਦ੍ਰਮਾ ਨੂੰ ਭਾਲ (ਮੱਥੇ) ਉੱਪਰ ਧਾਰਨ ਵਾਲੀ ਸ਼ਿਵਾ. ਦੁਰਗਾ. ਦੇਖੋ, ਸਸਿਸੇਖਰੀ.


ਦੇਖੋ, ਚੰਦ੍ਰਕਾਂਤ। ੨. ਦੇਖੋ, ਉੱਲਾਲਾ.


ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ.


ਸੰਗ੍ਯਾ- ਚਾਂਦ੍ਰਮਾਸ. ਚੰਦ ਦੇ ਹ਼ਿਸਾਬ ਤਿਥਾਂ ਦਾ ਮਹੀਨਾ. ਸੁਦੀ ੧. ਤੋਂ ਅਮਾਵਸ੍ਯਾ ਤੀਕ ਤੀਸ ਤਿਥਿ ਦਾ ਸਮਾਂ.


ਦੇਖੋ, ਚੰਦਮੁਖੀ.


ਦੇਖੋ, ਚੰਦ੍ਰਚੂੜ.


ਸੰ. ਸੰਗ੍ਯਾ- ਚੰਦ੍ਰਮਾ ਦਾ ਘੇਰਾ. ਚੰਦ੍ਰਮਾ ਦੀ ਟਿੱਕੀ। ੨. ਚੰਦ੍ਰਲੋਕ.


ਇਹ ਚੇਦਿ ਅਥਵਾ ਚੰਦੇਰੀ ਦਾ ਹੀ ਨਾਮ ਹੈ. ਦੇਖੋ, ਚੰਦੇਰੀ.