Meanings of Punjabi words starting from ਦ

ਦੋਜ਼ਖ਼ (ਨਰਕ) ਵਿਚ "ਦੋਜਕਿ ਪਾਏ ਸਿਰਜਣਹਾਰੈ." (ਮਾਰੂ ਸੋਲਹੇ ਮਃ ੧) ੨. ਦੋਜ਼ਖ਼ ਨੂੰ. ਨਰਕ ਵੱਲ. "ਨੰਗਾ ਦੋਜਕਿ ਚਾਲਿਆ." (ਵਾਰ ਆਸਾ)


ਫ਼ਾ. [دوزخ] ਦੋਜ਼ਖ਼. ਸੰਗ੍ਯਾ- ਦੁੱਖ। ੨. ਰੰਜ। ੩. ਨਰਕ. "ਦੋਜਕੁ ਭਿਸਤੁ ਨਹੀ ਖੈ ਕਾਲਾ." (ਮਾਰੂ ਸੋਲਹੇ ਮਃ ੧)


ਫ਼ਾ. [دوزخی] ਵਿ- ਨਾਰਕੀ. ਦੋਜ਼ਖ਼ ਨਾਲ ਸੰਬੰਧ ਰੱਖਣ ਵਾਲਾ। ੨. ਪਾਪੀ. ਕੁਕਰਮੀ.


ਦੇਖੋ, ਦੁਰਜਨ, "ਦੋਜਨ ਛਾਡ ਪਰੋ ਹਰਿ ਗ੍ਯੋ ਜਨ, ਜੋ ਛਲ ਸੋ ਤਿਹ ਕੋ ਹਰਲੈਹੈ." (ਕ੍ਰਿਸਨਾਵ) ਦੁਰਜਨ (ਵੈਰੀ) ਨੂੰ ਛੱਡਕੇ ਜੋ ਬਚਾਉ ਲਈ ਦੂਜੇ ਪਾਸੇ ਜਾਵੇ, ਅਰ ਸ਼ਰਣਾਗਤ ਨੂੰ ਜੋ ਅੱਗੋਂ ਛਲ ਨਾਲ ਲੁੱਟ ਲਵੇ। ੨. ਦੋ ਜਣੇ. ਦੋ ਜਣਿਆਂ ਵਿੱਚੋਂ ਜੋ ਇੱਕ ਨਿਖੜਕੇ ਧੋਖੇ ਨਾਲ ਲੁੱਟ ਲਵੇ.


ਸੰ. ਦੋਘ. ਸੰਗ੍ਯਾ- ਚੋਣ ਦੀ ਕ੍ਰਿਯਾ। ੨. ਚੋਣ ਦਾ ਪਾਤ੍ਰ। ੩. ਚੋਣਵਾਲਾ. ਦੋਝੀ. ਧਾਰ ਕੱਢਣ ਵਾਲਾ.