Meanings of Punjabi words starting from ਨ

ਸੰਗ੍ਯਾ- ਨੀਲਗਰ.


ਦੇਖੋ, ਨੀਲਵਸਨ.


ਨੀਲੇ ਵਸਤ੍ਰ ਪਹਿਰਨ ਵਾਲਾ ਬਲਰਾਮ। ੨. ਨਿਹੰਗ ਸਿੰਘ.


ਸੰ. नीलोत्पल. ਸੰਗ੍ਯਾ- ਨੀਲੇ ਰੰਗ ਦਾ ਉਤਪਲ (ਕਮਲ). ੨. ਕੁਮੁਦ. ਨੀਲੋਫ਼ਰ.


ਫ਼ਾ. [نیلوفر] ਦੇਖੋ, ਨੀਲੋਤਪਲ.


ਨੀਲਾਂਬਰ. ਦੇਖੋ, ਨੀਲਵਸਨ.


ਸੰਗ੍ਯਾ- ਨਿਉਂ. ਬੁਨਿਯਾਦ "ਜਿਨਿ ਅਬਿਚਲ ਨੀਵ ਰਖਾਈ." (ਸੂਹੀ ਛੰਤ ਮਃ ਪ) "ਦੇ ਦੇ ਨੀਵ ਦਿਵਾਲ ਉਸਾਰੀ." (ਗਉ ਮਃ ੧) ੨. ਵਿ- ਨੀਵਾਂ. ਦੇਖੋ, ਪ੍ਰਾਵ੍ਰਿਤ.


ਵਿ- ਨੰਮ੍ਰ. ਝੁਕਿਆ ਹੋਇਆ। ੨. ਨਿਰਅਭਿਮਾਨ. ਹਲੀਮ। ੩. ਡੂੰਘਾ.