nan
ਸੰ. ਵਿਕਰਾਲ. ਵਿ- ਬਹੁਤ ਭਯਾਨਕ. "ਭਯੋ ਖੇਤ ਬਿਕਰਾਰ." (ਗੁਪ੍ਰਸੂ) "ਘੋਰ ਆਹਵ ਬਿਕਰਾਰਾ." (ਕਲਕੀ) "ਪੰਚ ਦੂਤ ਭਾਗੇ ਬਿਕਰਾਲ." (ਗੌਂਡ ਮਃ ੫)
ਵਿ- ਵਿਕਰਾਲ (ਭਯਾਨਕ) ਸ੍ਵਰੂਪ ਵਾਲਾ. "ਜਟਾ ਬਿਕਟ ਬਿਕਰਾਲਸਰੂਪੀ, ਰੂਪ ਨੇ ਰੇਖਿਆ ਕਾਈ ਹੈ." (ਮਾਰੂ ਸੋਲਹੇ ਮਃ ੫)
nan
ਸੰ. ਵਿਕਲ. ਵਿ- ਵਿਰੁੱਧ ਕਲਾ ਵਾਲਾ। ੨. ਕਮਜ਼ੋਰ. "ਜਬ ਲਗ ਬਿਕਲ ਭਈ ਨਹੀ ਬਾਨੀ." (ਭੈਰ ਕਬੀਰ) ੩. ਕਲ (ਆਵਾਜ਼) ਬਿਨਾ. ਸੁਣਨ ਰਹਿਤ. "ਸ੍ਰਵਨਨ ਬਿਕਲਭਏ ਸੰਗਿ ਤੇਰੇ." (ਆਸਾ ਕਬੀਰ) ੪. ਅਪੂਰਣ. ਨਾਮੁਕੰਮਲ. "ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ." (ਬਸੰ ਰਾਮਾਨੰਦ) ਮਿਥ੍ਯਾ ਭ੍ਰਮ ਕੱਟੇ। ੬. ਬੇਅਕਲ ਦਾ ਸੰਖੇਪ.
nan
ਸੰਗ੍ਯਾ- ਵਿਕਲਤਾ. ਬੇਚੈਨੀ। ੨. ਵ੍ਯਾ- ਕੁਲਤਾ. ਘਬਰਾਹਟ. "ਸ੍ਰੌਨ ਸੁਨੇ ਮੁਝ ਹ੍ਵੈ ਬਿਕਲਾਈ." (ਗੁਪ੍ਰਸੂ)
ਦੇਖੋ, ਬਿਕਲ. "ਬਿਕਲੁ ਭਇਆ ਸੰਗਿ ਮਾਇਆ." (ਸ੍ਰੀ ਮਃ ੧. ਪਹਰੇ)
ਸੰ. ਵਿਕ੍ਰੇਯ. ਵਿ- ਵੇਚਣ ਲਾਇਕ ਵਸ੍ਤੁ.