Meanings of Punjabi words starting from ਸ

ਵਿ- ਸਾਸਤ੍‌ ਦੇ ਧਾਰਨ ਵਾਲਾ, ਪੰਡਿਤ। ੨. ਸ਼ਸਤ੍ਰਧਾਰੀ.


ਸ਼ਾਸ੍‍ਤ੍ਰ- ਅਨਿਕ. ਅਨੇਕ ਸ਼ਾਸਤ੍ਰ. "ਪੜ੍ਹੀ ਕੋਕ ਵ੍ਯਾਕਰਣ ਸਾਸਤ੍ਰਨਿਕ." (ਚਰਿਤ੍ਰ ੨੫੦)


शास्त्रिन. ਵਿ- ਸ਼ਾਸਤ੍ਰ ਵਾਲਾ. ਸ਼ਾਸਤ੍ਰ ਗ੍ਯਾਤਾ, ਪੰਡਿਤ। ੨. ਸੰਗ੍ਯਾ- ਸੰਸਕ੍ਰਿਤ ਦਾ ਆਲਾ ਇਮਤਿਹਾਨ.


ਸੰ. ਸ਼ਾਸਨ. ਸੰਗ੍ਯਾ- ਹੁਕਮ ਦੇਣਾ. ਆਗ੍ਯਾ ਕਰਨੀ. ਦੇਖੋ, ਸਾਸ ੬। ੨. ਦੰਡ ਦੇਣਾ. ਸਜ਼ਾ ਦੇਣੀ। ੩. ਤਾੜਨਾ. ਸਜ਼ਾ. ਦੇਖੋ, ਸਾਸਨਾ. "ਅਨਿਕ ਸਾਸਨ ਤਾੜੰਤ ਜਮਦੂਤਹ." (ਸਹਸ ਮਃ ੫) "ਸਾਸਨ ਤੇ ਬਾਲਕ ਗਮ ਨ ਕਰੈ." (ਭੈਰ ਮਃ ੩) ਤਾੜਨਾ ਦੀ ਚਿੰਤਾ ਨਹੀਂ ਕਰਦਾ. "ਦੇਇ ਸਾਸਨ ਜਾਮ." (ਰਾਮ ਮਃ ੫. ਰੁਤੀ) ੪. ਸੰ. श्वसन ਸ਼੍ਵਸਨ. ਸਾਹ ਲੈਣਾ.


ਇੰਦ੍ਰ. ਦੇਖੋ, ਪਾਕਸਾਸਨ. "ਸਾਸਨ ਪਾਕ ਸਰਾਸਨ ਜੋਊ." (ਨਾਪ੍ਰ) ਪਾਕਸ਼ਾਸਨ (ਇੰਦ੍ਰ) ਦਾ ਸ਼ਰਾਸਨ (ਧਨੁਖ).


ਸੰ. ਸ਼ਾਸਨਾ. ਸੰਗ੍ਯਾ- ਆਗ੍ਯਾ. ਹੁਕਮ। ੨. ਤਾੜਨਾ. ਦੰਡ. ਸਜ਼ਾ. ਦੇਖੋ, ਸਾਸਨ। ੩. ਉਪਦੇਸ਼. . ਸਿਖ੍ਯਾ। ੪. ਸੰ. ਸਾਸ੍ਨਾ. ਗਾਂ ਬੈਲ ਦੇ ਗਲ ਹੇਠ ਲਟਕਦਾ ਹੋਇਆ ਚਮੜਾ. ਗਲ ਕੰਬਲ.


ਸੰ. ਸ਼੍ਵਸਨ. ਸੰਗ੍ਯਾ- ਸਾਹ ਲੈਣਾ. ਪ੍ਰਾਣਾਂ ਦਾ ਆਉਣਾ ਜਾਣਾ। ੨. ਕ੍ਰਿ. ਵਿ- ਸਾਹ ਲੈਂਦਿਆਂ. ਭਾਵ- ਜੀਂਵਦਿਆਂ. "ਸਾਸਨਿ ਸਾਸਿ ਸਾਸਿ ਬਲੁ ਪਾਈਐ. ਨਿਹਸਾਸਨਿ ਨਾਮੁ ਧਿਆਵੈਗੋ." (ਕਾਨ ਅਃ ਮਃ ੪) ਜੀਵਨਦਸ਼ਾ ਵਿੱਚ ਨਾਮਜਾਪ ਦੇ ਅਭ੍ਯਾਸ ਦਾ ਬਲ ਪਾਓ, ਫੇਰ ਪ੍ਰਾਣਤ੍ਯਾਗ ਪੁਰ ਭੀ ਨਾਮ ਦਾ ਸਿਮਰਣ ਹੋਵੇਗਾ.


ਸ੍ਵਾਸਾਂ ਦੀ ਗਿਣਤੀ ਰੱਖਣੀ. "ਜਮ ਨਿਹਾਰੈ ਸਾਸਾ." (ਆਸਾ ਕਬੀਰ) ੨. ਪ੍ਰਾਣਰਖ੍ਯਾ ਕਰਨੀ. "ਭਗਤਜਨਾ ਕੇ ਸਾਸ ਨਿਹਾਰੈ." (ਭੈਰ ਮਃ ੫)