Meanings of Punjabi words starting from ਕ

ਦੇਖੋ, ਕਾਂਢਾ। ੨. ਕਹੇ ਗਏ. "ਰਾਮ, ਹਮ ਸਤਿਗੁਰ ਲਾਲੇ ਕਾਂਢੇ." (ਗਉ ਮਃ ੪)


ਸੰ. ਸੰਗ੍ਯਾ- ਭਰਤਾ. ਪਤਿ। ੨. ਚੰਦ੍ਰਮਾ। ੩. ਕੇਸਰ। ੪. ਬਸੰਤ ਰੁੱਤ। ੫. ਵਿ- ਸੁੰਦਰ. ਮਨੋਹਰ। ੬. ਕ (ਸੁਖ) ਦਾ ਅੰਤ.


ਸੰ. ਕਾਂਤਪਾਸਾਣ. ਸੰਗ੍ਯਾ- ਚੁੰਬਕ. ਕਾਂਤਮਣਿ. Loadstone. ਦੇਖੋ, ਮਿਕਨਾਤੀਸ.


ਸੰ. ਸੰਗ੍ਯਾ- ਭਾਰਯਾ. ਜੋਰੂ। ੨. ਸੁੰਦਰ ਇਸਤ੍ਰੀ.


ਦੇਖੋ, ਕਾਂਤਪਖਾਣ.


ਸੰ. ਸੰਗ੍ਯਾ- ਸੁੰਦਰਤਾ. ਸ਼ੋਭਾ। ੨. ਇੱਛਾ। ੩. ਪ੍ਰਕਾਸ਼. ਚਮਕ.


ਦੇਖੋ, ਕਾਂਤਿ। ੨. ਕਾਂਚੀ ਦੀ ਥਾਂ ਭੀ ਕਾਂਤੀ ਸ਼ਬਦ ਆਇਆ ਹੈ. "ਕਾਸੀ ਕਾਂਤੀ ਪੁਰੀ ਦੁਆਰਾ." (ਮਾਰੂ ਸੋਲਹੇ ਮਃ ੧) ਦੇਖੋ, ਕਾਂਚੀ ੨.। ੩. ਨੈਪਾਲ ਰਾਜ ਦੀ ਇੱਕ ਪੁਰਾਣੀ ਪੁਰੀ, ਜਿਸ ਦਾ ਨਾਉਂ ਕਾਂਤੀਪੁਰ ਹੈ. ਇਸ ਵੇਲੇ ਇਸ ਦਾ ਨਾਉਂ ਕਾਠਮਾਂਡੂ ਹੈ।


ਫ਼ਾ. [کاندرو] ਕਿ- ਅੰਦਰ- ਓ. ਦਾ ਸੰਖੇਪ. ਉਸ ਦੇ ਅੰਦਰ.


ਸੰਗ੍ਯਾ- ਕੰਧ. ਦੀਵਾਰ। ੨. ਕੰਨ੍ਹਾ. ਸ੍‍ਕੰਧ. ਕੰਧਾ. "ਫਾਟੇ ਨਾਕਨ ਟੂਟੇ ਕਾਧਨ." (ਗੂਜ ਕਬੀਰ) ੩. ਸਿੰਧੀ. ਕਾਂਧ. ਪਤਿ. ਭਰਤਾ.