ਦੇਖੋ, ਵਿਸਨੁਪਦ ੨.
ਚੰਦ੍ਰਮਾ ਦੀ ਔਲਾਦ. ਚੰਦ੍ਰਮਾ ਤੋਂ ਚਲੀ ਹੋਈ ਕ੍ਸ਼੍ਤ੍ਰੀ ਕੁਲ, ਜਿਸ ਵਿੱਚ ਯਾਦਵ, ਕੌਰਵ, ਪਾਂਡਵ ਪਰਮ ਪ੍ਰਤਾਪੀ ਹੋਏ ਹਨ. ਦੇਖੋ, ਕੁਰੁਵੰਸ਼.
ਵਿ- ਚੰਦ੍ਰਮਾ ਦੀ ਕੁਲ ਵਿੱਚ ਹੋਣਵਾਲਾ.
ਦੇਖੋ, ਚੰਦਰਾ। ੨. ਸੰ. चन्द्रा ਸੰਗ੍ਯਾ- ਛੋਟੀ ਇਲਾਇਚੀ। ੩. ਗਿਲੋ. ਗੁੜੂਚੀ। ੪. ਚੰਦੋਆ. ਵਿਤਾਨ। ੫. ਅੰਗੁਲੀਪਾਕਾ. ਬੁਰਨਾਮਾ.
ਦੇਖੋ, ਚਾਂਦ੍ਰਾਯਣ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੇ ਨ ਲੇਖੰ." (ਵਾਰ ਮਾਰੂ ੨. ਮਃ ੫) ੨. ਦੇਖੋ, ਚੰਦ੍ਰਾਇਣੁ.
ਵਿ- ਚਦ੍ਰਿਕਾ (ਚਾਂਦਨੀ) ਸਹਿਤ। ੨. ਚੰਦ੍ਰਮਾ ਨਾਲ ਸੰਬੰਧਿਤ। ੩. ਸੰਗ੍ਯਾ- ਪ੍ਰਕਾਸ਼. ਚਮਤਕਾਰ. "ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ." (ਆਸਾ ਛੰਤ ਮਃ ੫) ਇਸ ਥਾਂ ਸ਼ਿਕਾਰੀ ਦੇ ਕੀਤੇ ਪ੍ਰਕਾਸ਼ ਦਾ ਜ਼ਿਕਰ ਹੈ, ਜਿਸ ਨੂੰ ਵੇਖਕੇ ਮ੍ਰਿਗ ਹੈਰਾਨ ਹੋਇਆ ਨੇੜੇ ਆ ਜਾਂਦਾ ਹੈ. ਸੰਸਾਰ ਦੇ ਮਾਇਕ ਚਮਤਕਾਰੇ ਚੰਦ੍ਰਾਇਣੁ ਹੈ.
ਦੇਖੋ, ਚਾਂਦ੍ਰਾਯਣ.
ਦੇਖੋ, ਚੰਦ੍ਰਗਿਰਿ. "ਚੰਦ੍ਰਮਾ ਸੀ ਚੰਦ੍ਰਾਗਿਰਿ." (ਅਕਾਲ)
ਵਿ- ਚੰਦ੍ਰਮਾ ਜੇਹਾ ਹੈ ਜਿਸ ਦਾ ਆਨਨ (ਮੁਖ).
ਵਿ- ਚੰਦ੍ਰਮਾ ਜੇਹੇ ਮੁਖਵਾਲੀ.
ਦੇਖੋ, ਚਾਂਦ੍ਰਾਯਣ ਅਤੇ ਚੰਦ੍ਰਾਇਣੁ.
nan