ਵਿਕ੍ਰਯ ਹੁੰਦਾ ਹੈ. ਵਿਕਦਾ ਹੈ. "ਹੀਰਾ ਹਾਟਿ ਬਿਕਾਇ." (ਸ. ਕਬੀਰ)
ਸੰ. ਵਿਕਾਸ਼ ਅਤੇ ਵਿਕਾਸ. ਸੰਗ੍ਯਾ- ਪ੍ਰਕਾਸ਼. ਚਮਕ। ੨. ਸੁਰਗ। ੩. ਆਕਾਸ਼। ੪. ਪ੍ਰਸੰਨਤਾ। ੫. ਖਿੜਨਾ। ੬. ਫੈਲਾਉ.
nan
ਵਿਕ੍ਰਯ ਹੋਇਆ. ਵਿਕਿਆ. "ਮਾਇਆ ਹਾਥਿ ਬਿਕਾ. ਨਾ. (ਸੋਰ ਮਃ ੯) "ਗੁਰ- ਬਚਨਿ ਬਿਕਾਨੋ ਹਟਿ ਹਾਟ." (ਮਾਲੀ ਮਃ ੪)
ਸੰ. ਵਿਕਾਰ. ਸੰਗ੍ਯਾ- ਪ੍ਰਕ੍ਰਿਤਿ ਦਾ ਬਦਲਣਾ. ਹੋਰ ਸ਼ਕਲ ਵਿੱਚ ਹੋਣਾ. ਤਬਦੀਲੀ. "ਤੋਐ ਬਹੁਤ ਬਿਕਾਰਾ." (ਮਃ ੧. ਵਾਰ ਮਲਾ) ਤੋਯੈਃ (ਜਲਾਂ) ਤੋਂ ਹੀ ਅਨੇਕ ਰਸਾਂ ਦਾ ਪਰਿਣਾਮ ਹੈ. ਭਾਵ- ਜਲ ਹੀ ਆਪਣੀ ਸ਼ਕਲ ਬਦਲਕੇ ਅਨੇਕ ਰਸ ਬਣ ਜਾਂਦਾ ਹੈ। ੨. ਰੋਗ। ੩. ਕਾਮ ਕ੍ਰੋਧ ਆਦਿ ਵਿਕਾਰ. ਐਬ. "ਬਿਕਾਰ ਪਾਥਰ ਗਲੇ ਬਾਂਧੇ." (ਮਾਰੂ ਮਃ ੫) ੪. ਦੁੱਖ. "ਬਧੇ ਬਿਕਾਰ ਲਿਖੇ ਬਹੁ ਕਾਗਰ." (ਗਉ ਮਃ ੫) ਜੀਵ ਦੇ ਕਰਮਾਂ ਦਾ ਹਿਸਾਬ ਲਿਖਦੇ ਭਾਰੀ ਖੇਦ ਹੁੰਦਾ ਹੈ। ੫. ਪਾਪ ਕਰਮ। ੬. ਬੇ- ਕਾਰ. ਨਿਕੰਮਾ. ਨਿਕਾਰਾ. "ਨਿਰਮਲ ਬੂੰਦ ਆਕਾਸ ਕੀ ਪਰਿਗਈ ਭੂਮਿ ਬਿਕਾਰ." (ਸ. ਕਬੀਰ) ਕੱਲਰ ਵਿੱਚ ਪੈ ਗਈ.

ਸੰ. विकारिन्- ਵਿਕਾਰੀ. ਵਿ- ਵਿਕਾਰ ਵਾਲਾ. ਜਿਸ ਦੀ ਸ਼ਕਲ ਬਦਲ ਗਈ ਹੈ। ੨. ਦੋਸ ਵਾਲਾ. ਐਬੀ। ੩. ਰੋਗੀ.
ਸੰ. ਵਿਕਾਲ. ਵਿਰੁੱਧ ਕਾਲ. ਮਾਰਨ ਦਾ ਸਮਾਂ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਨਾਸ਼ ਭਏ. ਦੇਖੋ, ਕਾਲ। ੨. ਸੰਝ ਦਾ ਵੇਲਾ.
ਵਿ- ਅਮੂਲ੍ਯ. ਜਿਸ ਦੀ ਕੀਮਤ ਨਹੀਂ ਪੈ ਸਕਦੀ. "ਜਰੇ ਬਿਕੀਮਤ ਤਿਸ ਮਹਿ ਹੀਰੇ." (ਗੁਪ੍ਰਸੂ) ੨. ਬੇਸ਼ਕੀਮਤ. ਬਹੁਮੁੱਲਾ.
ਦੇਖੋ, ਵਿਕੀਰਣ.
ਦੇਖੋ, ਵਿਕੁੰਨੀ.
ਵਿਕ੍ਰਯ ਕਰਦਾ. ਵੇਚਦਾ. "ਮਨਮੁਖ ਬਿਦਿਆ ਬਿਕ੍ਰਦਾ." (ਓਅੰਕਾਰ)