Meanings of Punjabi words starting from ਸ

ਦੇਖੋ, ਚਿਤ੍ਰ ਅਲੰਕਾਰ ੫. ਦਾ ਨੰਃ (ਅ)


ਸੰ. ਕ੍ਰਿ. ਵਿ- ਨਿਰੰਤਰ. ਲਗਾਤਾਰ. ਇੱਕ ਰਸ। ੨. ਨਿੱਤ। ੩. ਸੰਗ੍ਯਾ- ਆਕਾਸ਼। ੪. ਸ੍ਵਰਗ। ੫. ਸ਼ਿਵ.


ਸ੍ਵਾਸ (ਦਮ) ਦਾ ਬਹੁ ਵਚਨ. "ਜਿਚੁਰ ਘਟ ਅੰਤਰਿ ਹੈ ਸਾਸਾ." (ਸੋਰ ਮਃ ੩) ੨. ਸੰਗ੍ਯਾ- ਸੰਸ਼ਯ. ਸ਼ੱਕ. "ਉਪਜੈ ਪੂਤ ਧਾਮ ਬਿਨ ਸਾਸਾ." (ਚਰਿਤ੍ਰ ੨੭੯) ਬਿਨਾ ਸੰਸੇ ਪੁੱਤ ਜੰਮੇਗਾ.


ਸ੍ਵਾਸ ਨਾਲ. ਦੇਖੋ, ਸਾਸਿ ਸਾਸਿ। ੨. ਸੰ. ਸ (ਸਾਥ) ਅਸਿ (ਤਲਵਾਰ). ਤਲਵਾਰ ਸਹਿਤ.


ਸ੍ਵਾਸ ਸ੍ਵਾਸ ਨਾਲ. ਹਰਦਮ "ਸਾਸਿ ਸਾਸਿ ਪ੍ਰਭੁ ਧਿਆਈਐ." (ਸੋਰ ਮਃ ੫)


ਜਿਉਂਦੇ ਅਤੇ ਪਦਾਰਥ ਭੋਗਦੇ ਹੋਏ. "ਸਾਸਿ ਗਿਰਾਸਿ ਸਦਾ ਮਨਿ ਵਸੈ." (ਵਾਰ ਬਿਲਾ ਮਃ ੩)


ਦੇਖੋ, ਸਾਸ। ੨. ਸੰ. सासु ਵਿ- ਸ (ਸਾਥ) ਅਸੁ (ਪ੍ਰਾਣ) ਦੇ. ਪ੍ਰਾਣਧਾਰੀ। ੩. ਸੰਗ੍ਯਾ- ਸ਼੍ਵਸ਼੍ਰੁ. ਸੱਸ. "ਸਾਸੁ ਬੁਰੀ ਘਰਿ ਵਾਸ ਨ ਦੇਵੈ." (ਆਸਾ ਮਃ ੧) ਇਸ ਥਾਂ ਭਾਵ ਅਵਿਦ੍ਯਾ ਤੋਂ ਹੈ। ੪. ਦਮ. ਸ੍ਵਾਸ. "ਜਬ ਲਗ ਸਾਸੁ." (ਕਲਿ ਅਃ ਮਃ ੪)


ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ#ਜੇਠ ਕੇ ਨਾਮਿ ਡਰਉ ਰੇ,#੨. ਸਖੀ ਸਹੇਲੀ ਨਨਦ ਗਹੇਲੀ#ਦੇਵਰ ਕੈ ਬਿਰਹਿ ਜਰਉ ਰੇ. xxx#੩. ਸੇਜੈ ਰਮਤੁ ਨੈਨ ਨਹੀ ਪੇਖਉ#ਇਹ ਦੁਖ ਕਾ ਸਿਉ ਕਹਉ ਰੇ,#੪. ਬਾਪੁ ਸਾਵਕਾ ਕਰੈ ਲਰਾਈ#ਮਾਇਆ ਸਦ ਮਤਵਾਰੀ,#੫. ਬਡੇ ਭਾਈ ਕੈ ਜਬ ਸੰਗਿ ਹੋਤੀ#ਤਬ ਹਉ ਨਾਹ ਪਿਆਰੀ,#੬. ਕਹਤ ਕਬੀਰ ਪੰਚ ਕੋ ਝਗਰਾ xxx (੨੫)#ਇਸ ਦਾ ਭਾਵ ਹੈ¹-#੧. ਸੱਸ (ਮਾਇਆ) ਨੇ ਦੁਖੀ ਕਰ ਰੱਖਿਆ ਹੈ, ਸਸੁਰ (ਕਰਤਾਰ) ਦੀ ਪਿਆਰੀ ਹਾਂ, ਜੇਠ (ਧਰਮ- ਰਾਜ) ਤੋਂ ਡਰ ਆਉਂਦਾ ਹੈ.#੨. ਨਣਦ (ਮੰਦਮਤਿ) ਨੇ ਮੈਨੂੰ ਗ੍ਰਸ ਲੀਤਾ ਹੈ, ਦੇਵਰ (ਵਿਵੇਕ) ਦੇ ਵਿਯੋਗ ਵਿੱਚ ਜਲ ਰਹੀ ਹਾਂ.#੩. ਸਰਵਵ੍ਯਾਪੀ ਸ੍ਵਾਮੀ ਨੂੰ ਮੈ ਅੰਤਹਕਰਣ ਸੇਜਾ ਤੇ ਰਮਣ ਕਰਦੇ ਨਹੀਂ ਦੇਖਦੀ.#੪. ਬਾਪ (ਸ਼ਰੀਰ) ਸਾਵਕ (ਬੱਚਿਆਂ ਅਰਥਾਤ ਸੁਖ ਦੁਖ) ਨਾਲ ਲੜਾਈ ਕਰਦਾ ਰਹਿੰਦਾ ਹੈ, ਮਾਤਾ (ਖੁਦਗਰਜ਼ੀ) ਸਦਾ ਮਤਵਾਲੀ ਹੈ.#੫. ਬਡੇ ਭਾਈ (ਗਿਆਨ) ਨਾਲ ਜਦ ਮੈ ਸੀ, ਤਦ ਭਰਤਾ (ਕਰਤਾਰ) ਨੂੰ ਪਿਆਰੀ ਸੀ.#੬. ਪੰਜ ਵਿਸੇ ਵਿਕਾਰਾਂ ਦਾ ਝਗੜਾ.


ਪ੍ਰਾਣ ਅਤੇ ਦੇਹ. ਜਾਨ ਅਤੇ ਜਿਸਮ. "ਸਾਸੁ ਮਾਸੁ ਸਭ ਜੀਅ ਤੁਮਾਰਾ." (ਧਨਾ ਮਃ ੧)


ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ.