ਵਿੰਦੁਮਤੀ ਦੇ ਉਦਰ ਤੋਂ ਚੰਦ੍ਰਭਾਨੁ ਦੀ ਕੰਨ੍ਯਾ (ਇੱਕ ਗੋਪੀ), ਜਿਸ ਤੇ ਕ੍ਰਿਸਨ ਜੀ ਮੋਹਿਤ ਹੋ ਗਏ ਸਨ ਅਤੇ ਅਨੇਕ ਉਪਾਵਾਂ ਨਾਲ ਕਾਬੂ ਕੀਤੀ ਸੀ. ਇਹ ਗੋਵਰਧਨਮੱਲ ਦੀ ਇਸਤ੍ਰੀ ਸੀ, ਅਤੇ ਕਰੇਲਾ ਪਿੰਡ ਵਿੱਚ ਰਹਿੰਦੀ ਸੀ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨ ਜਾਦਮੁ ਭਇਆ." (ਵਾਰਾ ਆਸਾ) ੨. ਚੰਦ੍ਰਵੰਸ਼ ਦੀ ਲੜੀ. ਚੰਦ੍ਰਕੁਲ ਦੀ ਪੀੜ੍ਹੀ.
ਸੰ. ਸੰਗ੍ਯਾ- ਚੰਦ ਦੀ ਚਾਂਦਨੀ. "ਸ਼੍ਰੀ ਗੁਰੁ ਪਗਨਖ ਕਾਂਤਿ ਜੋ ਰੁਚਿਰ ਚੰਦ੍ਰਿਕਾ ਮਾਨ." (ਨਾਪ੍ਰ) ੨. ਮੋਰ ਦੀ ਪੂਛ ਦੇ ਖੰਭਾਂ ਪੁਰ ਚੰਦ ਦੇ ਆਕਾਰ ਦੀ ਟਿੱਕੀ। ੩. ਵਡੀ ਇਲਾਇਚੀ। ੪. ਚੰਦ੍ਰਭਾਗਾ ਨਦੀ. ਚਨਾਬ। ੫. ਚਮੇਲੀ। ੬. ਚੰਦ ਜੇਹੇ ਆਕਾਰ ਦਾ ਇੱਕ ਇਸਤ੍ਰੀਆਂ ਦਾ ਗਹਿਣਾ, ਜੋ ਸਿਰ ਪੁਰ ਪਹਿਰੀਦਾ ਹੈ। ੭. ਵ੍ਯਾਕਰਣ ਦਾ ਇੱਕ ਗ੍ਰੰਥ, ਜੋ ਰਾਮਾਸ਼੍ਰਮਾਚਾਰਯ ਨੇ ਰਚਿਆ ਹੈ.
ਸੰਗ੍ਯਾ- ਚੰਦ੍ਰਮਾ ਦੀ ਸ਼ਕਤਿ. "ਸਾਵਿਤ੍ਰੀ ਚੰਦ੍ਰੀ ਇੰਦ੍ਰਾਣੀ." (ਦੱਤਾਵ)
ਵਾ- ਚੰਦ੍ਰ- ਵਤ- ਉਜਿਯਾਰੋ. ਚੰਦ੍ਰਮਾ ਜੇਹਾ ਪ੍ਰਕਾਸ਼. (ਚਰਿਤ੍ਰ ੧੩੧)
ਸੰ. ਸੰਗ੍ਯਾ- ਚੰਦ੍ਰ- ਉਦਯ. ਚੰਦ੍ਰਮਾ ਦਾ ਚੜ੍ਹਨਾ। ੨. ਵੈਦ੍ਯਕ ਅਨੁਸਾਰ ਇੱਕ ਰਸ, ਜੋ ਗੰਧਕ, ਪਾਰੇ ਅਤੇ ਸੁਇਨੇ ਦੇ ਮੇਲ ਤੋਂ ਬਣਦਾ ਹੈ. ਇਹ ਬਹੁਤ ਪੁਸ੍ਟਿਕਾਰਕ ਲਿਖਿਆ ਹੈ। ੩. ਚੰਦੋਆ. ਸਾਯਵਾਨ। ੪. ਦੇਖੋ, ਗੁਰੁਨਾਨਕ ਚੰਦ੍ਰੋਦਯ.
ਸੰਗ੍ਯਾ- ਚੰਦ੍ਰ. ਚੰਦ੍ਰਮਾ. ਚਾਂਦ.
nan
nan
ਦੇਖੋ, ਚੰਦਨ.
nan
nan
nan