Meanings of Punjabi words starting from ਜ

ਸਰਵ- ਜੋ। ੨. ਜਿਸ. "ਨਿੰਦ ਉਸਤਤਿ ਜੌਨ ਕੇ ਸਮ." (ਹਜਾਰੇ ੧੦) ੩. ਸੰਗ੍ਯਾ- ਦੇਖੋ, ਜਵਨ (ਯਵਨ). ੪. ਜੌਨ੍ਹ. ਜ੍ਯੋਤਸ੍ਨਾ. ਚਾਂਦਨੀ. ਚੰਦ੍ਰਿਕਾ. "ਤਹਾ ਚੰਦ੍ਰ ਕੀ ਨ ਜੌਨ ਹੈ." (ਰਾਮਾਵ) "ਬਰ ਕੀਰਤਿ ਜੋਨ." (ਨਾਪ੍ਰ)


ਸੰ. ਜਮਦਗ੍ਨਿਪੁਰ. ਯੂ. ਪੀ. ਦੇ ਬਨਾਰਸ ਡਿਵੀਜ਼ਨ ਵਿੱਚ ਗੋਮਤੀ ਨਦੀ ਦੇ ਕਿਨਾਰੇ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਅਸਥਾਨ ਹੈ. ਨੌਵੇਂ ਸਤਿਗੁਰੂ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰੇ ਦਾ ਨਾਮ "ਸੰਗਤਿ ਮ੍ਰਿਦੰਗਵਾਲੀ" ਹੈ. ਗੁਰਬਖ਼ਸ਼ ਸਿੱਖ ਦੇ ਘਰ ਗੁਰੂ ਸਾਹਿਬ ਨੇ ਡੇਰਾ ਕੀਤਾ ਅਤੇ ਕੀਰਤਨ ਲਈ ਮ੍ਰਿਦੰਗ ਬਖਸ਼ੀ, ਜੋ ਹੁਣ ਉਸ ਥਾਂ ਸਨਮਾਨ ਨਾਲ ਰੱਖੀ ਹੋਈ ਹੈ. ਜੌਨਪੁਰ ਦਾ ਇਤਰ ਅਤੇ ਫੁਲੇਲ ਬਹੁਤ ਪ੍ਰਸਿੱਧ ਹਨ.


ਵ੍ਯ- ਅਗਰ. ਯਦਿ. ਜੇ.


ਜੌ- ਅਬ. ਜੇ ਹੁਣ.


ਕ੍ਰਿ. ਵਿ- ਜਬ ਤਕ. ਜਦ ਤੋੜੀ.