Meanings of Punjabi words starting from ਬ

ਦੇਖੋ, ਵਿਕ੍ਰਮ.


ਰਾਣੀ ਇੰਦ ਕੌਰ ਦੇ ਉਦਰ ਤੋਂ ਰਾਜਾ ਵਜੀਰ ਸਿੰਘ ਫਰੀਦਕੋਟ ਪਤਿ ਦਾ ਪੁਤ੍ਰ, ਜਿਸ ਦਾ ਜਨਮ ਮਾਘ ਸੰਮਤ ੧੮੯੮ ਵਿੱਚ ਹੋਇਆ. ਦੇਖੋ, ਫਰੀਦਕੋਟ.


ਦੇਖੋ, ਵਿਕ੍ਰਮਾਦਿਤ੍ਯ.


ਦੇਖੋ, ਵਿਕ੍ਰਮੀ.


ਦੇਖੋ, ਵਿਕ੍ਰਯ.


ਦੇਖੋ, ਬਿਕਰਾਲ.


ਦੇਖੋ, ਵਿਕ੍ਰਿਤ. "ਤੁਹੀ ਬਿਕ੍ਰਿਤ ਰੂਪਾ ਤੁਹੀ ਚਾਰੁ ਨੈਣਾ." (ਚਰਿਤ੍ਰ ੧) ਤੂਹੀ ਵਿਗੜੀ ਹੋਈ ਸ਼ਕਲ ਵਾਲੀ ਹੈਂ। ੨. ਸੰ. ਵਕ੍ਰਿਤ. ਵਿ- ਟੇਢਾ (ਵਿੰਗਾ) ਹੋਇਆ.


ਵਿਕ੍ਰਿਤਤਾ. ਸੰਗ੍ਯਾ- ਤਬਦੀਲੀ. ਵਿਕਾਰ ਸਹਿਤ ਹੋਣ ਦਾ ਭਾਵ. "ਨਹੀਂ ਬਿਕ੍ਰਿਤਤਾ ਬੁਧਿ ਕੀ ਭਈ." (ਗੁਪ੍ਰਸੂ)


ਬਿਕਣ ਦਾ ਭਾਵ. ਦੇਖੋ, ਵਿਕ੍ਰਯ.


ਦੇਖੋ, ਬਿਖੁ ਅਤੇ ਵਿਖ। ੨. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀ ਨੇ "ਖੈ" ਸ਼ਬਦ ਦੀ ਥਾਂ ਬਿਖ ਲਿਖ ਦਿੱਤਾ ਹੈ, ਯਥਾ- "ਬਿਸ ਕੇ ਨਾਮ ਉਚਾਰਕੈ ਬਿਖ ਪਦ ਬਹੁਰ ਬਖਾਨ." (੧੦੮) ਪਰ ਸਹੀ ਪਾਠ ਹੈ- "ਬਿਸ ਕੇ ਨਾਮ ਉਚਾਰਕੈ ਖੈ ਪਦ ਬਹੁਰ ਬਖਾਨ." ਬਿਸ ਸ਼ਬਦ ਦੇ ਅੰਤ ਖੈ (ਖੱਖਾ ਅੱਖਰ) ਲਾਉਣ ਤੋਂ ਬਿਸਖ ਸ਼ਬਦ ਬਣਦਾ ਹੈ, ਜੋ ਤੀਰ (ਵਿਸ਼ਿਖ) ਦਾ ਬੋਧਕ ਹੈ.


ਦੇਖੋ, ਵਿਸਯ.


ਸੰ. विषयिन्- ਵਿਸਯੀ. ਸ਼ਬਦ ਸਪਰਸ਼ ਆਦਿ ਵਿਸਯਾਂ ਵਿੱਚ ਲੱਗਾ ਹੋਇਆ. ਵਿਸਯਾਸਕ੍ਤ. "ਬਿਖਈ ਦਿਨੁ ਰੈਨਿ ਇਵਹੀ ਗੁਦਾਰੈ." (ਸਾਰ ਮਃ ੫)