Meanings of Punjabi words starting from ਚ

ਸੰ. चम्प् ਧਾ- ਜਾਣਾ. ਇਸੇ ਤੋਂ ਚੰਪਤ ਸ਼ਬਦ ਬਣਿਆ ਹੈ.


ਸੰ. ਸੰਗ੍ਯਾ- ਚੰਪਾ. ਚੰਬੇ ਦਾ ਬਿਰਛ ਅਤੇ ਫੁੱਲ. ਇਸ ਦੇ ਫੁੱਲਾਂ ਵਿੱਚ ਬਹੁਤ ਸੁਗੰਧ ਹੁੰਦੀ ਹੈ. ਭੌਰੇ ਮਸਤ ਹੋ ਕੇ ਇਨ੍ਹਾਂ ਤੇ ਘੁਮੇਰੀਆਂ ਪਾਉਂਦੇ ਹਨ. ਰੰਗ ਹਲਕਾ ਪੀਲਾ ਹੁੰਦਾ ਹੈ. ਹਿੰਦੂ ਗ੍ਰੰਥਾਂ ਵਿੱਚ ਇਹ ਦੇਵਤਿਆਂ ਤੇ ਚੜ੍ਹਾਉਣੇ ਪੁੰਨਕਰਮ ਹੈ. ਚੰਪੇ ਦਾ ਛਿੱਲ ਪੱਤੇ ਫੁੱਲ ਅਤੇ ਜੜ ਅਨੇਕ ਦਵਾਈਆਂ ਵਿੱਚ ਵੈਦ ਵਰਤਦੇ ਹਨ. L. Michelia Champaca । ੨. ਕੇਲੇ ਦੀ ਇੱਕ ਖਾਸ ਜਾਤਿ. ਚੰਪਾਕੇਲਾ.


ਸੰਗ੍ਯਾ- ਚੰਬੇ ਦੇ ਫੁੱਲਾਂ ਦੀ ਮਾਲਾ। ੨. ਇੱਕ ਛੰਦ. ਇਸ ਦਾ ਨਾਮ "ਰੁਕਮਵਤੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਭ, ਮ, ਸ, ਗ, , , , .#ਉਦਾਹਰਣ-#ਦੀਰਘ ਰੌਰਾ ਦ੍ਵੈ ਦਿਸਿ ਹੋਵਾ,#ਚਾਹਤ ਹਾਥੀ ਕੋ ਤਬ ਢੋਵਾ,#ਸਿੰਘ ਭਏ ਘੋਰੇ ਅਸਵਾਰਾ,#ਲੋਹਗੜ੍ਹੀ ਕੋ ਦ੍ਵਾਰ ਨਿਹਾਰਾ. (ਗੁਪ੍ਰਸੂ)


ਚਾਪਨ ਕਰਤ. ਦਬਾਉਂਦਾ. ਦਬਾਉਂਦੇ ਹਨ. "ਕਾਮੁਰ ਕ੍ਰੋਧ ਸੁ ਦਾਰਿਦ ਚੰਪਤ." (ਗੁਵਿ ੧੦) ੨. ਵਿ- ਭੱਜਿਆ. ਨੱਠਾ. ਦੂਰ ਹੋਇਆ. ਦੇਖੋ, ਚੰਪ ਧਾ.


ਦੇਖੋ, ਚੰਪਕ। ੨. ਹਰਿਤ ਦੇ ਪੁਤ੍ਰ ਚੰਪ ਦੀ ਵਸਾਈ ਹੋਈ ਨਗਰੀ, ਜੋ ਅੰਗ ਦੇਸ਼ ਦੀ ਰਾਜਧਾਨੀ ਰਹੀ ਹੈ. ਇਹ ਭਾਗਲਪੁਰ ਤੋਂ ਚਾਰ ਮੀਲ ਪੱਛਮ ਹੈ ਪੁਤ੍ਰੀ ਸ਼ਾਂਤਾ ਨੂੰ ਪਾਲਨ ਵਾਲਾ ਰਾਜਾ ਲੋਮਪਾਦ ਇੱਥੇ ਰਾਜ ਕਰਦਾ ਸੀ. ਇਸ ਥਾਂ ਸੂਰਜਪੁਤ੍ਰ ਕਰਣ ਭੀ ਰਾਜ ਕਰਦਾ ਰਿਹਾ ਹੈ.


ਇਹ ਭਾਈ ਚੌਪਾਸਿੰਘ ਜੀ ਦਾ ਹੀ ਉਪ ਨਾਮ ਹੈ.