Meanings of Punjabi words starting from ਜ

ਦੇਖੋ, ਜਉਲਾ.


ਦੇਖੋ, ਜੌਲਗ.


ਸੰਗ੍ਯਾ- ਯਮਜ. ਇੱਕ ਗਰਭ ਤੋਂ ਇੱਕ ਹੀ ਸਮੇਂ ਵਿੱਚ ਦੂਜੇ ਬੱਚੇ ਨਾਲ ਜਨਮਿਆ ਹੋਇਆ. Twin born.


ਦੇਖੋ, ਜੌ ੨.


ਫ਼ਾ. [زنگ] ਜ਼ੰਗ. ਸੰਗ੍ਯਾ- ਮੈਲ. ਜ਼ੰਗਾਰ। ੨. ਘੰਟਾ. ਸੰਖ. "ਜੰਗ ਘੁੰਘਰੁ ਟੱਲਿਕਾ ਉਪਜੰਤ ਰਾਗ ਅਨੰਤ." (ਪਰੀਛਤਰਾਜ) ੩. ਟਾਪੂ ਜ਼ੰਗਬਾਰ (Zanzibar) ਜੋ ਅਫਰੀਕਾ ਦੇ ਪੂਰਵ ਹੈ. ਦੋਖੋ, ਜੰਗੀ ਅਤੇ ਰੂਮੀ ਜੰਗੀ। ੪. ਫ਼ਾ. [جنگ] ਜੰਗ. ਯੁੱਧ. ਲੜਾਈ.