Meanings of Punjabi words starting from ਕ

ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ.; ਦੇਖੋ, ਕਿਆ.


ਦੇਖੋ, ਕਯਾਸ.


ਕ੍ਰਿ- ਵਿ- ਕਿਉਂਕਰ. ਕੈਸੇ. "ਕਿਆਕਰਿ ਕਹਿਆਜਾਇ?" (ਆਸਾ ਅਃ ਮਃ ੩)


ਫ਼ਾ. [کِیانی] ਵਿ- ਕਯ ਖ਼ਾਨਦਾਨ ਦੇ ਈਰਾਨੀ ਬਾਦਸ਼ਾਹਾਂ ਨਾਲ ਹੈ ਜਿਸ ਦਾ ਸੰਬੰਧ, ਜੈਸੇ- ਕਮਾਨੇ ਕਯਾਨੀ.


ਦੇਖੋ, ਕਯਾਮ.